ਨਿਊਜ਼ ਡੈਸਕ: ਨੀਦਰਲੈਂਡਜ਼ ਦੀਆਂ ਆਮ ਚੋਣਾਂ ‘ਚ ਐਤਵਾਰ ਨੂੰ ਸ਼ਾਨਦਾਰ ਜਿੱਤ ਹਾਸਿਲ ਕਰਨ ਤੋਂ ਬਾਅਦ ਸੱਜੇ-ਪੱਖੀ ਨੇਤਾ ਗੀਰਟ ਵਾਈਲਡਰਸ ਨੇ ਸੋਸ਼ਲ ਮੀਡੀਆ ‘ਤੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ। ਆਪਣੇ ਟਵੀਟ ‘ਚ ਉਨ੍ਹਾਂ ਨੇ ਭਾਰਤ ਅਤੇ ਹਿੰਦੂਆਂ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਅਤੇ ਲਿਖਿਆ, ‘ਦੁਨੀਆ ਭਰ ਦੇ ਮੇਰੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਡੱਚ ਚੋਣਾਂ ਜਿੱਤਣ ‘ਤੇ ਵਧਾਈ ਦਿੱਤੀ।
ਵਾਈਲਡਰਸ ਨੇ ਅੱਗੇ ਲਿਖਿਆ ਕਿ ਭਾਰਤ ਤੋਂ ਕਈ ਸੰਦੇਸ਼ ਆਏ, ‘ਮੈਂ ਹਮੇਸ਼ਾ ਉਨ੍ਹਾਂ ਹਿੰਦੂਆਂ ਦਾ ਸਮਰਥਨ ਕਰਾਂਗਾ, ਜਿਨ੍ਹਾਂ ‘ਤੇ ਸਿਰਫ਼ ਹਿੰਦੂ ਹੋਣ ਕਰਕੇ ਬੰਗਲਾਦੇਸ਼, ਪਾਕਿਸਤਾਨ ‘ਚ ਹਮਲੇ ਕੀਤੇ ਜਾਂਦੇ ਹਨ ਜਾਂ ਉਨ੍ਹਾਂ ‘ਤੇ ਜਾਨੋਂ ਮਾਰਨ ਜਾਂ ਮੁਕੱਦਮਾ ਚਲਾਉਣ ਦੀ ਧਮਕੀ ਦਿੱਤੀ ਜਾਂਦੀ ਹੈ।
ਵਾਈਲਡਰਸ ਫ੍ਰੀਡਮ ਪਾਰਟੀ ਪਿਛਲੇ ਮਹੀਨੇ ਦੇ ਅਖੀਰ ਵਿੱਚ ਹੋਈਆਂ ਚੋਣਾਂ ਵਿੱਚ ਸਪਸ਼ਟ ਜੇਤੂ ਬਣ ਕੇ ਉੱਭਰੀ ਹੈ, ਪਰ ਗੱਠਜੋੜ ਦੀ ਗੱਲਬਾਤ ਵਿੱਚ ਸੰਭਾਵਿਤ ਸਹਿਯੋਗੀਆਂ ਨੂੰ ਜਿੱਤਣ ਲਈ ਸੰਘਰਸ਼ ਕਰ ਰਹੀ ਹੈ। ਪੀਵੀਵੀ ਨੇ ਸ਼ੁੱਕਰਵਾਰ ਨੂੰ ਇੱਕ ਹੋਰ ਸਫਲਤਾ ਹਾਸਲ ਕੀਤੀ ਜਦੋਂ ਮਾਰਟਿਨ ਬੋਸਮਾ ਨੂੰ ਸੰਸਦ ਦੇ ਹੇਠਲੇ ਸਦਨ ਦਾ ਸਪੀਕਰ ਚੁਣਿਆ ਗਿਆ।
Thanks so much to all my friends from all over the world who congratulated me on winning the Dutch elections.
Many kind messages came from #India: i’ll always support Hindus who are attacked or threatened to be killed or prosecuted in Bangladesh, Pakistan only for being Hindu.
— Geert Wilders (@geertwilderspvv) December 17, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.