ਨਿਊਜ਼ ਡੈਸਕ : ਹਿੰਦੂ ਆਗੂ ਸੁਧੀਰ ਸੂਰੀ ਤੋਂ ਬਾਅਦ ਮਾਹੌਲ ਲਗਾਤਾਰ ਖਰਾਬ ਹੋ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਸਿੱਖ ਆਗੂਆਂ ਨੂੰ ਉਨ੍ਹਾਂ ਦੇ ਹੀ ਘਰਾਂ ਵਿੱਚ ਨਜਰਬੰਦ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਭਾਈ ਪਰਮਜੀਤ ਸਿੰਘ ਅਕਾਲੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਕਈ ਸਿੱਖ ਆਗੂ ਆਪਣੇ ਹੀ ਘਰਾਂ ਵਿੱਚ ਨਜਰਬੰਦ ਹਨ। ਭਾਈ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਵਿਖੇ ਉਨ੍ਹਾਂ ਦੇ ਪਿੰਡਘਰ ਚ ਹੀ ਨਜਰਬੰਦ ਕੀਤਾ ਗਿਆ ਹੈ। ਜੇਕਰ ਗੱਲ ਅੰਮ੍ਰਿਤਸਰ ਦੀ ਕਰ ਲਈਏ ਤਾਂ ਉੱਥੇ ਵੀ ਹਾਲਾਤ ਕੁਝ ਅਜਿਹੇ ਹੀ ਹਨ। ਜਗ੍ਹਾ ਪੁਲਿਸ ਤੈਨਾਤ ਹੈ।
ਦੱਸ ਦੇਈਏ ਕਿ ਬੀਤੇ ਕੱਲ ਸੂਰੀ ਦਾ ਕਤਲ ਕੀਤਾ ਗਿਆ ਸੀ। ਮੰਦਰ ਦੇ ਪ੍ਰਬੰਧ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਦਾ ਆਪਸੀ ਰੌਲਾ ਸੀ । ਜਿਸ ਤੋਂ ਬਾਅਦ ਸੰਦੀਪ ਸੰਨੀ ਨਾਮ ਦੇ ਨੌਜਵਾਨ ਵੱਲੋਂ ਸੂਰੀ ਦਾ ਕਤਲ ਕੀਤਾ ਗਿਆ। ਪੁਲਿਸ ਵੱਲੋਂ ਸੰਨੀ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਲੈ ਲਿਆ ਗਿਆ ਹੈ। ਜ਼ਿਕਰ ਏ ਖਾਸ ਹੈ ਕਿ ਸੂਰੀ ਦੀ ਮੌਤ ਤੋਂ ਬਾਅਦ ਕਈ ਹਿੰਦੂ ਲੋਕ ਸੂਰੀ ਦੀ ਮੌਤ *ਤੇ ਖੁਸ਼ੀ ਦਾ ਇਜ਼ਹਾਰ ਕਰਦੇ ਵੀ ਦੇਖੇ ਗਏ ਹਨ।