ਨਿਊਜ਼ ਡੈਸਕ: ਦੇਸ਼ ਵਿੱਚ ਲਗਾਤਾਰ ਬੰਬ ਧਮਾਕਿਆਂ ਦੀਆਂ ਧਮ.ਕੀਆਂ ਮਿਲ ਰਹੀਆਂ ਹਨ। ਸਕੂਲਾਂ, ਫਲਾਈਟਾਂ ਅਤੇ ਹੋਟਲਾਂ ਤੋਂ ਬਾਅਦ ਹੁਣ ਤਿਰੂਪਤੀ ਦੇ ਇਸਕੋਨ ਮੰਦਿਰ ਨੂੰ ਬੰਬ ਦੀ ਧਮ.ਕੀ ਮਿਲੀ ਹੈ। ਧਮਕੀ ਮਿਲਦੇ ਹੀ ਪੁਲਿਸ ਅਤੇ ਮੰਦਿਰ ਪ੍ਰਸ਼ਾਸਨ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਧਮ.ਕੀ ਮਿਲਣ ਤੋਂ ਬਾਅਦ ਪੁਲਿਸ ਬੰਬ ਨਿਰੋਧਕ ਦਸਤੇ ਦੇ ਨਾਲ ਇਸਕਾਨ ਮੰਦਿਰ ਪਹੁੰਚੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਪਰ ਮੰਦਿਰ ਦੇ ਪਰਿਸਰ ‘ਚ ਕੋਈ ਵਿਸਫੋਟਕ ਨਹੀਂ ਮਿਲਿਆ। ਹੁਣ ਮੰਦਿਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਰ ਆਉਣ ਵਾਲੇ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ 27 ਅਕਤੂਬਰ ਦੀ ਦੇਰ ਰਾਤ ਨੂੰ ਧਮ.ਕੀ ਭਰੀ ਈਮੇਲ ਮਿਲੀ ਸੀ। ਹਾਲਾਂਕਿ ਜਾਂਚ ‘ਚ ਕੁਝ ਨਹੀਂ ਮਿਲਿਆ। ਪਿਛਲੇ ਤਿੰਨ ਦਿਨਾਂ ਵਿੱਚ ਤਿਰੂਪਤੀ ਸ਼ਹਿਰ ਦੇ ਅੱਧੀ ਦਰਜਨ ਦੇ ਕਰੀਬ ਹੋਟਲਾਂ ਨੂੰ ਬੰਬ ਦੀ ਝੂਠੀ ਧਮ.ਕੀ ਮਿਲੀ ਹੈ। ਕੱਲ੍ਹ ਭਾਰਤੀ ਏਅਰਲਾਈਨਜ਼ ਕੰਪਨੀਆਂ ਦੀਆਂ 50 ਉਡਾਣਾਂ ਨੂੰ ਬੰਬ ਦੀ ਧਮ.ਕੀ ਮਿਲੀ ਸੀ। ਇਨ੍ਹਾਂ ਉਡਾਣਾਂ ਦੀ ਸਭ ਤੋਂ ਵੱਧ ਗਿਣਤੀ ਵਿੱਚ ਇੰਡੀਗੋ ਦੀਆਂ 18, ਵਿਸਤਾਰਾ ਦੀਆਂ 17 ਅਤੇ ਅਕਾਸਾ ਦੀਆਂ 15 ਉਡਾਣਾਂ ਸ਼ਾਮਲ ਹਨ। ਪਿਛਲੇ ਦੋ ਹਫ਼ਤਿਆਂ ਤੋਂ ਉਡਾਣਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।