ਰੇਲਵੇ ਤੋਂ ਬਾਅਦ ਹੁਣ ਜਲਦ ਹੀ ਸ਼ੁਰੂ ਹੋ ਸਕਦੀਆਂ ਹਨ ਹਵਾਈ ਸੇਵਾਵਾਂ, ਡੀਜੀਸੀਏ ਨੇ ਕੀਤਾ ਦਿੱਲੀ ਏਅਰਪੋਰਟ ਦਾ ਦੌਰਾ

TeamGlobalPunjab
2 Min Read

ਨਵੀਂ ਦਿੱਲੀ : ਰੇਲਵੇ ਤੋਂ ਬਾਅਦ ਹੁਣ ਦੇਸ਼ ‘ਚ ਜਲਦ ਹੀ ਹਵਾਈ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਦੇ ਲਈ ਅੱਜ ਸਿਵਲ ਐਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ), ਬਿਓਰੋ ਆਫ ਸਿਵਲ ਐਵੀਏਸ਼ਨ ਸੁਰੱਖਿਆ ਦਫਤਰ, ਏਅਰਪੋਰਟ ਅਥਾਰਟੀ ਆਫ ਇੰਡੀਆ, ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਅਤੇ ਸੀਆਈਐਸਐਫ ਦੀ ਸਾਂਝੀ ਟੀਮ ਨੇ ਦਿੱਲੀ ਏਅਰਪੋਰਟ ਦਾ ਦੌਰਾ ਕੀਤਾ।

ਲੌਕਡਾਊਨ ਤੋਂ ਬਾਅਦ ਆਮ ਲੋਕ ਕਿਸ ਤਰ੍ਹਾਂ ਨਾਲ ਹਵਾਈ ਯਾਤਰਾ ਕਰ ਸਕਣਗੇ ਇਸ ਬਾਰੇ ਸਰਕਾਰ ਅਤੇ ਹਵਾਈ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨੇ ਤਿਆਰੀਆਂ ਤੇਜ਼ੀ ਨਾਲ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਘਰੇਲੂ ਹਵਾਈ ਸੇਵਾਵਾਂ ਨੂੰ ਵੀ ਸ਼ੁਰੂ ਕਰਨ ਲਈ ਵੱਖ ਵੱਖ ਏਅਰਪੋਰਟ ਅਥਾਰਿਟੀਜ਼ ਵੱਲੋਂ ਹਵਾਈ ਸੇਵਾਵਾਂ ਸ਼ੁਰੂ ਕਰਨ ਲਈ ਤਿਆਰ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਏਅਰਪੋਰਟ ਦੀ ਸੰਚਾਲਕ ਸੰਸਥਾ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਸਮੇਤ ਸਾਰੇ ਏਅਰਪੋਰਟ ਅਥਾਰਟੀਜ਼ ਨੇ ਕੋਰੋਨਾ ਦੇ ਸੰਕਰਮਣ ਨੂੰ ਰੋਕਣ ਲਈ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਤਹਿਤ, ਹਵਾਈ ਅੱਡਿਆਂ ਦੀਆਂ ਉਨ੍ਹਾਂ ਥਾਵਾਂ ਦੀ ਪਛਾਣ ਕੀਤੀ ਜਾਵੇਗੀ ਜਿੱਥੇ ਕਰਮਚਾਰੀਆਂ ਤੋਂ  ਲੈ ਕੇ ਯਾਤਰੀਆਂ ਤੱਕ ਦੀ ਸਹੂਲਤਾਂ ਨਾਲ ਜੁੜੀਆਂ ਚੀਜ਼ਾਂ ਇਕ ਦੂਜੇ ਦੇ ਸੰਪਰਕ ਵਿਚ ਆਉਂਦੀਆਂ ਹਨ। ਅਜਿਹਾ ਇਸ ਕਰਕੇ ਤਾਂ ਜੋ ਇਨ੍ਹਾਂ ਥਾਵਾਂ ਨੂੰ ਹਰ ਵਾਰ ਸੰਕਰਮਣ ਰਹਿਤ ਕੀਤਾ ਜਾ ਸਕੇ ਤੇ ਕੋਰੋਨਾ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਅਧਿਕਾਰੀਆਂ ਨੇ ਕਿਹਾ ਕਿ ਹਵਾਈ ਅੱਡਿਆਂ ਦੇ ਪ੍ਰਵੇਸ਼ ਗੇਟ ‘ਤੇ ਸੰਕਰਮਣ ਦੇ ਫੈਲਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਏਅਰਪੋਰਟ ਦੇ ਪ੍ਰਵੇਸ਼ ਦੌਰਾਨ ਕੌਨਟੈਕਟਲੇਸ ਸਿਸਟਮ ਤਿਆਰ ਕੀਤਾ ਗਿਆ ਹੈ ਤਾਂ ਕਿ ਯਾਤਰੀ ਇਕ-ਦੂਜੇ ਦੇ ਸੰਪਰਕ ਵਿਚ ਨਾ ਆਉਣ। ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਫੋਰਕੋਰਟ ਖੇਤਰ ‘ਚ ਇੱਕ ਕੀਟਾਣੂਨਾਸ਼ਕ ਸੁਰੰਗ ਬਣਾਈ ਗਈ ਹੈ। ਇਸ ਦੇ ਨਾਲ ਹੀ ਯਾਤਰੀਆਂ ਵਿਚਾਲੇ ਸਮਾਜਕ ਦੂਰੀ ਬਣਾਈ ਰੱਖਣ ਲਈ ਨਿਸ਼ਾਨਦੇਹੀ ਕੀਤੀ ਜਾਏਗੀ। ਦਸਤਾਵੇਜ਼ਾਂ ਦੀ ਜਾਂਚ ਤੋਂ ਪਹਿਲਾਂ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਆਈਡੀ ਪਰੂਫ ਦੀ ਸਕੈਨਿੰਗ ਬਿਨਾਂ ਛੋਹੇ ਕੀਤੇ ਜਾਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਟਰੈਮਿਨਲ ਗੇਟ ‘ਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਵਾਲੇ ਯਾਤਰੀਆਂ ਨੂੰ ਸੈਨੀਟਾਈਜ਼ਰ ਉਪਲੱਬਧ ਕਰਵਾਏ ਜਾਣਗੇ।

- Advertisement -

Share this Article
Leave a comment