ਵੈਨਕੂਵਰ: ਪੰਜਾਬੀ ਨੌਜਵਾਨ ਨੇ ਛੋਟੀ ਜਿਹੀ ਤਕਰਾਰ ਤੋਂ ਬਾਅਦ ਸ਼ਰੇਆਮ ਕੀਤਾ ਕਤਲ

Rajneet Kaur
2 Min Read

ਨਿਊਜ਼ ਡੈਸਕ: ਵੈਨਕੂਵਰ ਵਿਖੇ  ਸਟਾਰਬਕਸ ‘ਤੇ ਹੋਈ ਇੱਕ ਛੋਟੀ ਜਿਹੀ ਤਕਰਾਰ ਤੋਂ ਬਾਅਦ 37 ਸਾਲਾ ਪੰਜਾਬੀ ਨੌਜਵਾਨ ਇੰਦਰਦੀਪ ਗੋਸਲ ਵਲੋਂ ਇੱਕ ਵਿਅਕਤੀ ਦਾ ਛੁਰਾ ਮਾਰਕੇ ਕਤਲ ਕੀਤੇ ਜਾਣ ਦੀ ਖਬਰ ਹੈ। ਵੈਨਕੂਵਰ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਸ਼ਾਮ 5:40 ਵਜੇ ਦੇ ਕਰੀਬ ਦੋ ਵਿਅਕਤੀ ਵੈਸਟ ਪੇਂਡਰ ਅਤੇ ਗ੍ਰੈਨਵਿਲ ਸੜਕ ‘ਤੇ ਸਟਾਰਬਕਸ ਦੇ ਬਾਹਰ ਸਨ। ਜਦੋਂ ਉਨ੍ਹਾਂ ਵਿਚਕਾਰ ਲੜਾਈ ਹੋਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਪੋਲ ਸਟੇਨਲੇਅ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪਰ ਹਸਪਤਾਲ ‘ਚ ਉਹ ਜ਼ਿੰਦਗੀ ਦੀ ਲੜਾਈ ਨੂੰ ਹਾਰ ਗਿਆ।

ਪੋਲ ਸਟੇਨਲੇਅ ਦੀ ਮਾਂ ਨੇ ਕਿਹਾ ਕਿ ਆਪਣੀ ਪਤਨੀ ਅਤੇ ਧੀ ਨਾਲ ਸਟਾਰਬਕਸ ਗਿਆ ਸੀ।

ਵੈਨਕੂਵਰ ਪੁਲਿਸ ਦੇ ਬੁਲਾਰੇ ਸਾਰਜੈਂਟ. ਸਟੀਵ ਐਡੀਸਨ ਨੇ ਕਿਹਾ ਕਿ ਪੁਲਿਸ ਹੋਰ ਗਵਾਹਾਂ ਅਤੇ ਵੀਡੀਓ ਦੀ ਅਪੀਲ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੀ ਹੱਤਿਆ ਦੇ ਮਕਸਦ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਹ ਦੱਸਣ ਲਈ ਬਹੁਤ ਕੁਝ ਹੈ ਕਿ ਉਸ ਸਮੇਂ ਕੀ ਹੋਇਆ ਪਰ ਉਨ੍ਹਾਂ ਹੁਣ ਇਸ ਗੱਲ ਦਾ ਪਤਾ ਲਗਾਉਣਾ ਹੈ ਕਿ ਅਜਿਹਾ ਕਿਉਂ ਹੋਇਆ। ਪੁਲਿਸ ਉਸ ਸਮੇਂ ਜੋ ਨੇੜੇ ਲੋਕ ਸਨ ਉਨ੍ਹਾਂ ਤੋਂ ਵੀ ਪੁਛਣ ਦੀ ਕੋਸ਼ਿਸ਼ ਕਰ ਰਹੀ ਹੈ।ਪਰ ਉਨ੍ਹਾਂ ਕਿਹਾ ਪੁਰੀ ਤਹਿ ਤੱਕ ਜਾਣ ਲਈ ਅਜੇ ਸਮਾਂ ਲੱਗ ਸਕਦਾ ਹੈ। ਅਦਾਲਤੀ ਰਿਕਾਰਡ ਅਨੁਸਾਰ ਪੰਜਾਬੀ ਨੌਜਵਾਨ ਇੰਦਰਦੀਪ ਗੋਸਲ ਦਾ ਕੋਈ ਬੀ.ਸੀ ‘ਚ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਇਸ ਘਟਨਾ ਨੂੰ ਦਿਨ-ਦਿਹਾੜੇ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੇ ਇੰਦਰਦੀਪ ਨੂੰ ਦੂਜੇ ਦਰਜੇ ਦੇ ਕਤਲ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਹੈ। 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment