ਲੰਡਨ : ਵਿਦੇਸ਼ੀ ਧਰਤੀ ਤੋਂ ਅਜ ਫਿਰ ਇਕ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਕ ਇਥੇ ਇਕ ਭਾਰਤੀ ਮੂਲ ਦੇ ਵਿਅਕਤੀ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ । ਜਿਸ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ।
ਦਸ ਦੇਈਏ ਕਿ ਮ੍ਰਿਤਕ 37 ਸਾਲਾ ਬਲਜੀਤ ਸਿੰਘ ਵਜੋਂ ਹੋਈ ਹੈ । ਦਰਅਸਲ ਬਲਜੀਤ ਸਿੰਘ ਉੱਪਰ ਹਮਲਾ ਹੋਇਆ ਸੀ। ਇਸ ਦੌਰਾਨ ਹਮਲਾਵਰ ਨੇ ਬਲਜੀਤ ਦਾ ਗਲਾ ਘੁੱਟ ਦਿੱਤਾ । ਇਸ ਦੀ ਪੁਸ਼ਟੀ ਸਥਾਨਕ ਜਾਂਚ ਅਧਿਕਾਰੀ ਹੇਲੇਨ ਰੇਂਸ ਵਲੋਂ ਵੀ ਕੀਤੀ ਗਈ ਹੈ।
#ARREST | Detectives investigating the murder of 37-yr-old Baljit Singh in #Hayes #Hillingdon have arrested two men – both remain in custody. https://t.co/yIQbzvUpUv
— Metropolitan Police (@metpoliceuk) May 6, 2020
ਦਸਣਯੋਗ ਹੈ ਕਿ ਜਾਂਚ ਅਧਿਕਾਰੀਆਂ ਵਲੋਂ ਲੋਕਾਂ ਨੂੰ ਵੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਅਧਿਕਾਰੀਆਂ ਦੀ ਮਦਦ ਕਰੇ। ਰੇਂਸ ਨੇ ਕਿਹਾ ਕਿ ਦਸਣਵਾਲਾ ਆਪਣੀ ਪਹਿਚਾਣ ਗੁਪਤ ਰਖ ਸਕਦਾ ਹੈ । ਇਸ ਲਈ ਅਧਿਕਾਰੀਆਂ ਵਲੋਂ ਬਾਕਾਇਦਾ ਨੰਬਰ ਵੀ ਜਾਰੀ ਕੀਤਾ ਗਿਆ ਹੈ ।