ਫਗਵਾੜਾ : ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਕਾਰਨ ਮੌਤਾਂ ਹੋ ਰਹੀਆਂ ਹਨ ਉਥੇ ਹੀ ਫਗਵਾੜਾ ਚ ਇਕ ਮਹਿਲਾ ਨੇ ਕੋਰੋਨਾ ਵਾਇਰਸ ਦੇ ਖੌਫ ਤੋਂ ਹੀ ਆਤਮ ਹਤਿਆ ਕਰ ਲਈ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਅੰਮ੍ਰਿਤਸਰ ਵਿਚ ਵੀ ਇਕ ਜੋੜੇ ਵਲੋਂ ਖ਼ੁਦਕੁਸ਼ੀ ਕੀਤੀ ਗਈ ਸੀ ।
ਦੱਸ ਦੇਈਏ ਕਿ ਮਹਿਲਾ ਦੀ ਪਹਿਚਾਣ ਸੰਤੋਖ ਕੌਰ ਵਜੋਂ ਹੋਈ ਹੈ । ਉਹ ਇਥੋਂ ਦੇ ਪਿੰਡ ਖੁਰਮਪੁਰ ਦੀ ਰਹਿਣ ਵਾਲੀ ਹੈ। ਜਾਣਕਾਰੀ ਮੁਤਾਬਿਕ ਔਰਤ ਨੂੰ ਥੋੜੀ ਖਾਂਸੀ ਦੀ ਸ਼ਿਕਾਇਤ ਸੀ ਅਤੇ ਉਸ ਦਾ ਗਲਾ ਖ਼ਰਾਬ ਸੀ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਉਹ ਸ਼ਨੀਵਾਰ ਨੂੰ ਦਵਾਈ ਵੀ ਲੈ ਕੇ ਆਈ ਸੀ । ਰਿਪੋਰਟਾਂ ਮੁਤਾਬਿਕ ਉਸ ਦੇ ਮਨ ਵਿਚ ਇਹ ਡਰ ਪੈਦਾ ਹੋ ਗਿਆ ਸੀ ਕਿ ਉਸ ਨੂੰ ਕੋਰੋਨਾ ਵਾਇਰਸ ਹੈ ਜਿਸ ਕਾਰਨ ਉਸ ਨੇ ਕਣਕ ਵਾਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਥਾਣਾ ਸਦਰ ਮੁਖੀ ਅਮਰਜੀਤ ਸਿੰਘ ਅਨੁਸਾਰ ਇਸ ਦੀ ਗੱਲ ਦੀ ਪੁਸ਼ਟੀ ਔਰਤ ਵਲੋਂ ਲਿਖੇ ਗਏ ਨੋਟ ਤੋਂ ਹੋਈ ਹੈ।
Read also : ਕੋਰੋਨਾ ਵਾਇਰਸ ਦੇ ਡਰੋਂ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਬਿਆਸ ਥਾਣੇ ਤਹਿਤ ਪੈਂਦੇ ਸਠਿਆਲਾ ਪਿੰਡ ‘ਚ ਸੇਵਾਮੁਕਤ 55 ਸਾਲਾ ਗੁਰਜਿੰਦਰ ਕੌਰ ਤੇ ਉਨ੍ਹਾਂ ਦੇ 57 ਸਾਲਾ ਪਤੀ ਬਲਵਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਖੁਦਕੁਸ਼ੀ ਕਰ ਲਈ ਸੀ। ਮਿ੍ਤਕਾਂ ਕੋਲੋਂ ਸੁਸਾਇਡ ਨੋਟ ਮਿਲਿਆ ਜਿਸ ਤੋਂ ਬਾਅਦ ਪੁਲਿਸ ਨੇ ਇਹ ਖ਼ੁਲਾਸਾ ਕੀਤਾ ਹੈ।
ਉਧਰ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਮਿ੍ਤਕਾਂ ਕੋਲੋਂ ਮਿਲੇ ਸੁਸਾਈਡ ਨੋਟ ‘ਚ ਲਿਖਿਆ ਹੈ ਕਿ ਉਹ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਰਹੇ ਹਨ। ਉਨ੍ਹਾਂ ਦੀ ਮੌਤ ਦਾ ਕੋਈ ਜ਼ਿੰਮੇਵਾਰ ਨਹੀਂ ਹੈ। ਉਹ ਦੋਵੇਂ ਪਰੇਸ਼ਾਨ ਹਨ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ।