ਨਾਗਾਲੈਂਡ-ਅਸਾਮ ਤੇ ਮਣੀਪੁਰ ਦੇ ਇਲਾਕਿਆਂ ਤੋਂ ਹਟੇਗਾ AFSPA : ਅਮਿਤ ਸ਼ਾਹ

TeamGlobalPunjab
1 Min Read

ਨਵੀਂ ਦਿੱਲੀ:  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਦਹਾਕਿਆਂ ਬਾਅਦ ਨਾਗਾਲੈਂਡ, ਅਸਾਮ ਅਤੇ ਮਨੀਪੁਰ ਵਿੱਚ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (AFSPA) ਦੇ ਤਹਿਤ ਲਗਾਏ ਗਏ ਗੜਬੜ ਵਾਲੇ ਖੇਤਰਾਂ ਨੂੰ ਘਟਾਉਣ ਦਾ ਐਲਾਨ ਕੀਤਾ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਹਾਲਾਂਕਿ ਕਿਹਾ ਕਿ ਇਸ ਫੈਸਲੇ ਦਾ ਇਹ ਮਤਲਬ ਨਹੀਂ ਹੈ ਕਿ AFSPA ਨੂੰ ਅੱਤਵਾਦ ਪ੍ਰਭਾਵਿਤ ਤਿੰਨ ਰਾਜਾਂ ਤੋਂ ਪੂਰੀ ਤਰ੍ਹਾਂ ਵਾਪਸ ਲੈ ਲਿਆ ਗਿਆ ਹੈ ਪਰ ਤਿੰਨਾਂ ਰਾਜਾਂ ਦੇ ਕੁਝ ਖੇਤਰਾਂ ਵਿੱਚ ਇਹ ਲਾਗੂ ਰਹੇਗਾ।

ਪੀਐੱਮ ਮੋਦੀ ਨੂੰ ਧੰਨਵਾਦ ਦਿੰਦਿਆਂ ਅਮਿਤ ਸ਼ਾਹ ਨੇ ਲਿਖਿਆ, ‘AFSPA ਤਹਿਤ ਖੇਤਰਾਂ ‘ਚ ਕਮੀ ਸੁਰੱਖਿਆ ਦੀ ਸਥਿਤੀ ‘ਚ ਸੁਧਾਰ ਅਤੇ ਪ੍ਰਧਾਨ ਮੰਤਰੀ ਵੱਲੋਂ ਉੱਤਰੀ-ਪੂਰਬ ‘ਚ ਸਥਾਈ ਸ਼ਾਂਤੀ ਲਿਆਉਣ ਤੇ ਉਗਰਵਾਦ ਨੂੰ ਖ਼ਤਮ ਕਰਨ ਲਈ ਲਗਾਤਾਰ ਯਤਨਾਂ ਤੇ ਕਈ ਸਮਝੌਤਿਆਂ ਕਾਰਨ ਤੇਜ਼ੀ ਨਾਲ ਵਿਕਾਸ ਦਾ ਨਤੀਜਾ ਹੈ।’

ਖੇਤਰ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ, ‘ਤੇ ਪਹਿਲਾਂ ਆਈਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਖੇਤਰ ਦਹਾਕਿਆਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਸੀ ਅਤੇ ਹੁਣ “ਸ਼ਾਂਤੀ, ਖੁਸ਼ਹਾਲੀ ਅਤੇ ਬੇਮਿਸਾਲ ਵਿਕਾਸ ਦੇ ਇੱਕ ਨਵੇਂ ਯੁੱਗ ਦਾ ਗਵਾਹ ਹੈ”।

Share This Article
Leave a Comment