ਨਿਊਜ਼ ਡੈਸਕ: ਕਲਰਜ਼ ਟੀ.ਵੀ. ਦੇ ਸਭ ਤੋਂ ਵਿਵਾਦਤ ਸ਼ੋਅ ਬਿੱਗ ਬਾਸ ‘ਚ ਇਸ ਹਫਤੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਆਪਣੇ ਦੋਸਤਾਂ ਕਰਨ ਕੁੰਦਰਾ, ਤੇਜਸਵੀ ਅਤੇ ਉਮਰ ਰਿਆਜ਼ ਵੱਲੋਂ ਧੋਖਾ ਦਿੱਤੇ ਜਾਣ ਤੋਂ ਬਾਅਦ ਅਫਸਾਨਾ ਖਾਨ ਬੇਕਾਬੂ ਹੋ ਗਈ।
ਅਫਸਾਨਾ ਨੇ ਘਰ ਵਿੱਚ ਭੰਨ ਤੋੜ ਕੀਤੀ ਅਤੇ ਖ਼ੁਦ ਨੂੰ ਵੀ ਚਾਕੂ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਬਿੱਗ ਬਾਸ ਨੇ ਵੱਡਾ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਘਰ ਤੋਂ ਬਾਹਰ ਕਰਨ ਦਾ ਆਦੇਸ਼ ਦਿੱਤਾ। ਪਰ ਅਫਸਾਨਾ ਖ਼ਾਨ ਨੇ ਬਿੱਗ ਬਾਸ ਦੀ ਗੱਲ ਨਹੀਂ ਮੰਨੀ, ਜਿਸ ਤੋਂ ਬਾਅਦ ਮੇਕਰਸ ਨੇ ਕ੍ਰਿਕਟ ਟੀਮ ਦੇ ਕਈ ਮੈਂਬਰਾਂ ਨੂੰ ਭੇਜ ਕੇ ਉਸ ਨੂੰ ਘਰ ਤੋਂ ਬਾਹਰ ਕੱਢਿਆ।
View this post on Instagram
ਇਸ ਤੋਂ ਇਲਾਵਾ ਅਫਸਾਨਾ ਨੇ ਰਾਜੀਵ ‘ਤੇ ਵੀ ਉਸ ਨੂੰ ਗ਼ਲਤ ਤਰੀਕੇ ਨਾਲ ਹੱਥ ਲਗਾਉਣ ਦੇ ਦੋਸ਼ ਲਗਾਉਂਦੇ ਹੋਏ ਕੇਸ ਠੋਕਣ ਦੀ ਗੱਲ ਕਹੀ ਹੈ।
ਅਸਲ ‘ਚ ਪੈਨਿਕ ਅਟੈਕ ਨਾਲ ਜੂਝ ਰਹੀ ਅਫਸਾਨਾ ਖ਼ਾਨ ਨੂੰ ਸ਼ਾਂਤ ਕਰਨ ਲਈ ਰਾਜੀਵ ਉਨ੍ਹਾਂ ਦੇ ਪਿੱਛੇ-ਪਿੱਛੇ ਵਾਸ਼ਰੂਮ ਵੱਲ ਗਏ। ਪਰ ਬਾਹਰ ਆ ਕੇ ਅਫਸਾਨਾ ਨੇ ਇਹ ਕਹਿ ਕੇ ਰੌਲਾ ਪਾ ਦਿੱਤਾ ਕਿ ਰਾਜੀਵ ਨੇ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਇਆ ਹੈ, ਜਿਸ ‘ਤੇ ਉਹ ਲੀਗਲ ਐਕਸ਼ਨ ਲਵੇਗੀ।