ਦੇਖੋ ਪਾਕਿਸਤਾਨ ‘ਚ ਸਥਿਤ ਗਾਇਕ ਐਮੀ ਵਿਰਕ ਦੀ ਆਲੀਸ਼ਾਨ ਖਾਨਦਾਨੀ ਹਵੇਲੀ

TeamGlobalPunjab
2 Min Read

ਨਿਊਜ਼ ਡੈਸਕ : ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਟਵਿੱਟਰ ‘ਤੇ ਪਾਕਿਸਤਾਨ ‘ਚ ਸਥਿਤ ਆਪਣੀ ਖ਼ਾਨਦਾਨੀ ਹਵੇਲੀ ਦੀ ਵੀਡੀਓ ਸਾਂਝੀ ਕੀਤੀ ਹੈ। 1947 ‘ਚ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਪਾਕਿਸਤਾਨ ਤੋਂ ਕਈ ਪਰਿਵਾਰ ਉੱਜੜ ਕੇ ਭਾਰਤ ਆਏ ਸਨ। ਜਿਨ੍ਹਾਂ ‘ਚ ਐਮੀ ਵਿਰਕ ਦਾ ਪਰਿਵਾਰ ਵੀ ਸੀ, ਜਿਸ ਦਾ ਖ਼ੁਲਾਸਾ ਐਮੀ ਵਿਰਕ ਨੇ ਟਵੀਟ ਕਰਕੇ ਕੀਤਾ ਹੈ। ਅਸਲ ‘ਚ ਇਹ ਵੀਡੀਓ ਚੈਨਲ ਉਰਦੂ ਪੁਆਇੰਟ ਦਾ ਹੈ ਤੇ ਐਮੀ ਵਿਰਕ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਚੈਨਲ ਦਾ ਧੰਨਵਾਦ ਕੀਤਾ ਹੈ।

- Advertisement -

ਵੀਡੀਓ ‘ਚ ਦੱਸਿਆ ਗਿਆ ਹੈ ਕਿ ਐਮੀ ਵਿਰਕ ਦੇ ਪੁਰਖੇ ਪਾਕਿਸਤਾਨ ਦੇ ਸ਼ੇਖੂਪੁਰਾ ‘ਚ ਰਹਿੰਦੇ ਸਨ। ਉਨ੍ਹਾਂ ਦੀ ਪੁਰਾਣੀ ਹਵੇਲੀ ਅਜੇ ਵੀ ਪਿੰਡ ‘ਚ ਹੈ, ਲਗਭਗ ਉਸੇ ਹਾਲਤ ‘ਚ ਜਿਸ ਤਰ੍ਹਾਂ ਉਹ ਪਰਿਵਾਰ ਇਸ ਨੂੰ ਛੱਡ ਗਿਆ ਸੀ। ਇਹ ਖੂਬਸੂਰਤ ਹਵੇਲੀ 1 ਏਕੜ ਦੇ ਖ਼ੇਤਰ ‘ਚ ਬਣੀ ਹੋਈ ਹੈ।

ਐਮੀ ਵਿਰਕ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਹਾਲ ਹੀ ‘ਚ ਫ਼ਿਲਮ ‘ਪੁਆੜਾ’ ਰਿਲੀਜ਼ ਹੋਈ ਹੈ, ਜਿਹੜੀ ਕਿ ਬਾਕਸ ਆਫ਼ਿਸ ‘ਤੇ ਚੰਗੀ ਕਮਾਈ ਕਰ ਰਹੀ ਹੈ।

- Advertisement -
Share this Article
Leave a comment