ਪਾਕਿਸਤਾਨ ਦੇ ਹਵਾਈ ਹਮਲੇ ‘ਚ ਮਾਰੇ ਗਏ ਅਫਗਾਨਿਸਤਾਨ ਦੇ 3 ਕ੍ਰਿਕਟਰ, ਕ੍ਰਿਕਟ ਬੋਰਡ ਨੇ ਲਿਆ ਵੱਡਾ ਫੈਸਲਾ

Global Team
2 Min Read

ਨਿਊਜ਼ ਡੈਸਕ: ਪਾਕਿਸਤਾਨ ਅਤੇ ਅਫਗਾਨਿਸਤਾਨ, ਦੋਵੇਂ ਗੁਆਂਢੀ ਦੇਸ਼ ਹਨ, ਪਰ ਇਸ ਸਮੇਂ ਉਨ੍ਹਾਂ ਦੇ ਸਬੰਧ ਤਣਾਅ ਦੀ ਸਥਿਤੀ ਵਿੱਚੋਂ ਗੁਜ਼ਰ ਰਹੇ ਹਨ। ਪਾਕਿਸਤਾਨ ਨੇ ਹਵਾਈ ਹਮਲਾ ਕੀਤਾ, ਜਿਸ ਨਾਲ ਅਫਗਾਨਿਸਤਾਨ ਨੂੰ ਕਾਫੀ ਨੁਕਸਾਨ ਹੋਇਆ। ਇਸ ਹਮਲੇ ਵਿੱਚ ਉਰਗੁਨ ਜ਼ਿਲ੍ਹੇ ਵਿੱਚ ਤਿੰਨ ਕ੍ਰਿਕਟਰਾਂ (ਕਬੀਰ, ਸਿਬਗਤੁੱਲ੍ਹਾ ਅਤੇ ਹਾਰੂਨ) ਦੀ ਮੌਤ ਹੋ ਗਈ। ਇਸ ਦੇ ਜਵਾਬ ਵਿੱਚ ਅਫਗਾਨਿਸਤਾਨ ਨੇ ਵੱਡਾ ਕਦਮ ਚੁੱਕਦੇ ਹੋਏ ਪਾਕਿਸਤਾਨ ਦੀ ਧਰਤੀ ‘ਤੇ ਹੋਣ ਵਾਲੀ ਟ੍ਰਾਈ ਸੀਰੀਜ਼ ਤੋਂ ਆਪਣਾ ਨਾਮ ਵਾਪਸ ਲੈ ਲਿਆ, ਜੋ ਪਾਕਿਸਤਾਨ ਲਈ ਇੱਕ ਜ਼ੋਰਦਾਰ ਝਟਕਾ ਸਾਬਤ ਹੋਇਆ।

ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਜਤਾਇਆ ਸੋਗ

ਅਫਗਾਨਿਸਤਾਨ ਕ੍ਰਿਕਟ ਬੋਰਡ (ACB) ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਜਾਣਕਾਰੀ ਦਿੱਤੀ ਕਿ ਉਹ ਉਰਗੁਨ ਜ਼ਿਲ੍ਹੇ ਦੇ ਕ੍ਰਿਕਟਰਾਂ (ਕਬੀਰ, ਸਿਬਗਤੁੱਲ੍ਹਾ ਅਤੇ ਹਾਰੂਨ) ਦੀ ਦੁਖਦਾਈ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹੈ। ਇਹ ਕ੍ਰਿਕਟਰ ਪਾਕਿਸਤਾਨ ਸਰਕਾਰ ਦੇ ਕੀਤੇ ਗਏ ਹਮਲੇ ਦਾ ਸ਼ਿਕਾਰ ਬਣੇ। ਇਸ ਹਮਲੇ ਵਿੱਚ ਇਨ੍ਹਾਂ ਖਿਡਾਰੀਆਂ ਸਮੇਤ ਪੰਜ ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 7 ਵਿਅਕਤੀ ਜ਼ਖਮੀ ਹੋਏ। ਇਹ ਖਿਡਾਰੀ ਸ਼ਾਰਾਨਾ ਵਿੱਚ ਇੱਕ ਮੈਤਰੀਪੂਰਨ ਮੈਚ ਖੇਡਣ ਗਏ ਸਨ ਅਤੇ ਉਰਗੁਨ ਵਾਪਸ ਪਰਤਣ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।

 

ACB ਨੇ ਲਿਆ ਵੱਡਾ ਫੈਸਲਾ

ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਕਿ ਇਸ ਘਟਨਾ ਨੂੰ ਉਹ ਆਪਣੇ ਖਿਡਾਰੀਆਂ ਅਤੇ ਕ੍ਰਿਕਟ ਪਰਿਵਾਰ ਲਈ ਵੱਡਾ ਨੁਕਸਾਨ ਮੰਨਦਾ ਹੈ। ਬੋਰਡ ਨੇ ਸੋਗ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਅਤੇ ਇਕਜੁੱਟਤਾ ਜਤਾਈ। ਇਸ ਘਟਨਾ ਤੋਂ ਬਾਅਦ ਅਫਗਾਨਿਸਤਾਨ ਨੇ ਟ੍ਰਾਈ ਸੀਰੀਜ਼ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ।

ਟ੍ਰਾਈ ਸੀਰੀਜ਼ ‘ਤੇ ਖੜ੍ਹਾ ਹੋਇਆ ਸੰਕਟ

ਪਾਕਿਸਤਾਨ ਵਿੱਚ ਹੋਣ ਵਾਲੀ ਟ੍ਰਾਈ ਸੀਰੀਜ਼ ਵਿੱਚ ਅਫਗਾਨਿਸਤਾਨ, ਸ੍ਰੀਲੰਕਾ ਅਤੇ ਪਾਕਿਸਤਾਨ ਨੂੰ ਹਿੱਸਾ ਲੈਣਾ ਸੀ, ਪਰ ਅਫਗਾਨਿਸਤਾਨ ਦੇ ਨਾਮ ਵਾਪਸ ਲੈਣ ਨਾਲ ਇਸ ਸੀਰੀਜ਼ ‘ਤੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਸੀਰੀਜ਼ ਦੇ ਪਹਿਲੇ ਦੋ ਮੈਚ ਰਾਵਲਪਿੰਡੀ ਅਤੇ ਫਾਈਨਲ ਸਮੇਤ ਬਾਕੀ ਮੈਚ ਲਾਹੌਰ ਵਿੱਚ ਖੇਡੇ ਜਾਣੇ ਸਨ।

Share This Article
Leave a Comment