Viral Video: ਕਾਬੁਲ ਏਅਰਪੋਰਟ ਦੇ ਬਾਹਰ ਰੋਂਦੀਆਂ-ਵਿਲਕਦੀਆਂ ਰਹੀਆਂ ਔਰਤਾਂ, ‘ਮਦਦ ਕਰੋ, ਤਾਲਿਬਾਨੀ ਆ ਰਹੇ ਹਨ’

TeamGlobalPunjab
2 Min Read

ਕਾਬੁਲ : ਅਫਗਾਨਿਸਤਾਨ ਵਿੱਚ ਤਾਲਿਬਾਨ ਰਾਜ ‘ਚ ਜਿਉਣ ਦਾ ਡਰ ਦੇਸ਼ ਦੀਆਂ ਔਰਤਾਂ ਦੇ ਮਨ ਵਿੱਚ ਕਿੰਨਾ ਸੀ ਇਹ ਇੱਕ ਵਾਇਰਲ ਵੀਡੀਓ ‘ਚ ਤੁਸੀਂ ਸਾਫ ਦੇਖ ਸਕਦੇ ਹੋ। ਕਾਬੁਲ ਦੇ ਹਵਾਈ ਅੱਡੇ ‘ਤੇ ਅਫਗਾਨ ਲੋਕਾਂ ਦੀ ਇੱਕ ਦੁਖਭਰੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਨਜ਼ਰ ਆ ਰਿਹਾ ਹੈ ਕਿ ਔਰਤਾਂ ਏਅਰਪੋਰਟ ‘ਤੇ ਲੋਹੇ ਦੇ ਦਰਵਾਜ਼ਿਆਂ ਪਿੱਛੇ ਅਮਰੀਕੀ ਹਥਿਆਰਬੰਦ ਸੈਨਿਕਾਂ ਤੋਂ ਮਦਦ ਲਈ ਗੁਹਾਰ ਲਗਾ ਰਹੀਆਂ ਹਨ।

ਏਅਰ ਪੋਰਟ ਵਿੱਚ ਦਾਖਲ ਹੋਣ ਤੋਂ ਅਸਮਰਥ ਔਰਤਾਂ ਅਮਰੀਕੀ ਸੈਨਿਕਾਂ ਨੂੰ ਏਅਰਪੋਰਟ ‘ਚ ਦਾਖਲ ਹੋਣ ਦੀ ਬੇਨਤੀ ਕਰ ਰਹੀਆਂ ਹਨ। ਵੀਡੀਓ ‘ਚ ਔਰਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਮਦਦ ਕਰੋ, ਤਾਲਿਬਾਨੀ ਆ ਰਹੇ ਹਨ। ਪਰ ਅਮਰੀਕੀ ਫੌਜੀਆਂ ਨੇ ਗੇਟ ਨਹੀਂ ਖੋਲ੍ਹਿਆ ਤੇ ਔਰਤਾਂ ਹੱਥ ਜੋੜ ਕੇ ਬੇਨਤੀ ਕਰ ਰਹੀਆਂ ਹਨ।

ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਹੀ ਕਾਬੁਲ ਏਅਰਪੋਰਟ ਦੇ ਰਸਤੇ ਲੋਕਾਂ ਨੇ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਸੀ। ਲੋਕ ਆਪਣੀ ਜਾਨ ਬਚਾਉਣ ਲਈ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਅਤੇ ਕੁਝ ਲੋਕ ਅਮਰੀਕੀ ਫੌਜੀ ਟਰਾਂਸਪੋਰਟ ਜਹਾਜ਼ ਨਾਲ ਲਟਕ ਗਏ ਤੇ ਜਦੋਂ ਉਸਨੇ ਉਡਾਣ ਭਰੀ ਇਹ ਹੇਂਠਾ ਡਿੱਗ ਗਏ, ਜਿਸ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ।

Share this Article
Leave a comment