CANADA ELECTION : ਜਸਟਿਨ ਟਰੂਡੋ ਨੇ ‘ਗਨ ਕਲਚਰ’ ‘ਤੇ ਨਕੇਲ ਕੱਸਣ ਲਈ ਹੋਰ ਸਖ਼ਤੀ ਕਰਨ ਦਾ ਕੀਤਾ ਵਾਅਦਾ, ਵਿਰੋਧੀ ਧਿਰ ‘ਤੇ ਕੀਤਾ ਤਿੱਖਾ ਹਮਲਾ

TeamGlobalPunjab
2 Min Read

ਮਾਰਕਹਮ : ਫੈਡਰਲ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਵਿਰੋਧੀਆਂ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਸਿਆਸੀ ਆਗੂ ਇੱਕ-ਦੂਜੇ ਦੇ ਚੋਣ ਵਾਅਦਿਆਂ ਦੀ ਭੰਡੀ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ।

ਲਿਬਰਲ ਲੀਡਰ ਜਸਟਿਨ ਟਰੂਡੋ ਨੇ ਸੰਘੀ ਚੋਣ ਮੁਹਿੰਮ ਦੇ 22ਵੇਂ ਦਿਨ ‘ਗਨ ਕੰਟਰੋਲ’ ਅਤੇ ਸੁਰੱਖਿਆ ਮੁੱਦੇ ਨੂੰ ਲੈ ਕੇ ਆਪਣੇ ਮੁੱਖ ਵਿਰੋਧੀ ਕੰਜ਼ਰਵੇਟਿਵ ਆਗੂ ‘ਤੇ ਤਿੱਖੇ ਨਿਸ਼ਾਨੇ ਸਾਧੇ।

 

- Advertisement -

     ਟਰੂਡੋ ਨੇ ਐਤਵਾਰ ਨੂੰ ਕੰਜ਼ਰਵੇਟਿਵ ਲੀਡਰ ਏਰਿਨ ‘ਓ ਟੂਲ ਨੂੰ 1500 ਹਥਿਆਰਾਂ ‘ਤੇ ਲਿਬਰਲ ਸਰਕਾਰ ਵਲੋਂ ਲਾਈਆਂ ਪਾਬੰਦੀਆਂ ਨੂੰ ਰੱਦ ਕਰਨ ਦੇ ਪ੍ਰਸਤਾਵ ‘ਤੇ ਨਿਸ਼ਾਨਾ ਸਾਧਿਆ । ਇਸ ਦੌਰਾਨ ਟਰੂਡੋ ਨੇ ਦੁਬਾਰਾ ਚੁਣੇ ਜਾਣ ‘ਤੇ ਇਨ੍ਹਾਂ ਨਿਯਮਾਂ ਨੂੰ ਹੋਰ ਮਜ਼ਬੂਤ ​​ਕਰਨ ਦੀ ਲਿਬਰਲ ਯੋਜਨਾਵਾਂ ਦੀ ਰੂਪ ਰੇਖਾ ਵੀ ਦੱਸੀ।

ਮਾਰਕਹੈਮ (ਓਂਟਾਰੀਓ) ਵਿਖੇ ਇੱਕ ਮੁਹਿੰਮ ਦੇ ਸਟਾਪ ‘ਤੇ ਟਰੂਡੋ ਨੇ ਕਿਹਾ ਕਿ ਲਿਬਰਲ ਪ੍ਰਭਾਵਿਤ ਹਥਿਆਰਾਂ ਦੇ ਮਾਲਕਾਂ ਨੂੰ ਉਨ੍ਹਾਂ ਨੂੰ ਸਰਕਾਰ ਨੂੰ ਵੇਚਣ ਜਾਂ ਉਨ੍ਹਾਂ ਨੂੰ ਅਯੋਗ ਬਣਾਉਣ ਦਾ ਵਿਕਲਪ ਪੇਸ਼ ਕਰਨਗੇ।

- Advertisement -

 

    ਟਰੂਡੋ ਨੇ ਉੱਚ-ਸਮਰੱਥਾ ਵਾਲੀਆਂ ਬੰਦੂਕਾਂ ਦੇ ਮੈਗਜ਼ੀਨਾਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਵਾਅਦੇ ਅਤੇ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਹਥਿਆਰਾਂ ‘ਤੇ ਪਾਬੰਦੀ ਲਗਾਉਣ ਵਿੱਚ ਸਹਾਇਤਾ ਲਈ 1 ਬਿਲੀਅਨ ਡਾਲਰ ਦੇ ਵਾਅਦੇ ਬਾਰੇ ਵੀ ਚਰਚਾ ਕੀਤੀ।

 

ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਰੋਧੀ ਦੇਸ਼ ਨੂੰ ਹਥਿਆਰ ਸੁਰੱਖਿਆ ਦੇ ਮਾਮਲੇ ਵਿੱਚ ਪਿੱਛੇ ਲਿਜਾਣਾ ਚਾਹੁੰਦੇ ਹਨ, ਜਦੋਂ ਕਿ ਓ ਟੂਲ ਨੇ ਕਿਹਾ ਹੈ ਕਿ ਸ਼ਿਕਾਰੀ ਅਤੇ ਖੇਡ ਨਿਸ਼ਾਨੇਬਾਜ਼ ਗਲਤ ਤਰੀਕੇ ਨਾਲ ਲਿਬਰਲ ਪਾਬੰਦੀਆਂ ਵਿੱਚ ਫਸ ਗਏ ਹਨ।

 

 

    ਟਰੂਡੋ ਵੋਟਾਂ ਨਾਲ ਭਰਪੂਰ ਟੋਰਾਂਟੋ ਖੇਤਰ ਵਿੱਚ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਸਨ, ਜਿੱਥੇ ਉਨ੍ਹਾਂ ਪੂਰਾ ਦਿਨ ਬਤੀਤ ਕੀਤਾ।

Share this Article
Leave a comment