ਨਿਊਜ਼ ਡੈਸਕ: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਵਿੱਚ ਭਾਜਪਾ ਨੇ ਹਰਿਆਣਾ ਵਿੱਚ ਲੀਡ ਬਰਕਰਾਰ ਰੱਖੀ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਲੀਡ ਸੰਭਾਲੀ ਸੀ।
ਜੀਂਦ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਕ੍ਰਿਸ਼ਨਾ ਮਿੱਢਾ 15860 ਵੋਟਾਂ ਨਾਲ ਜੇਤੂ ਰਹੇ ਹਨ। ਭਾਜਪਾ ਦੇ ਡਾਕਟਰ ਕ੍ਰਿਸ਼ਨ ਮਿੱਢਾ ਨੂੰ 68920 ਵੋਟਾਂ ਮਿਲੀਆਂ ਹਨ। ਕਾਂਗਰਸ ਦੇ ਮਹਾਵੀਰ ਗੁਪਤਾ ਨੂੰ 53060 ਵੋਟਾਂ ਮਿਲੀਆਂ ਹਨ। ਹਿਸਾਰ ਤੋਂ ਆਜ਼ਾਦ ਸਾਵਿਤਰੀ ਜਿੰਦਲ 19500 ਵੋਟਾਂ ਨਾਲ ਜੇਤੂ ਰਹੀ। ਭਾਜਪਾ ਤੋਂ ਟਿਕਟ ਨਾ ਮਿਲਣ ‘ਤੇ ਸਾਵਿਤਰੀ ਜਿੰਦਲ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਸਾਵਿਤਰੀ ਜਿੰਦਲ ਦੇ ਪੁੱਤਰ ਨਵੀਨ ਜਿੰਦਲ ਕੁਰੂਕਸ਼ੇਤਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਹਨ।
ਘੜੂੰਆ ‘ਚ ਭਾਜਪਾ ਉਮੀਦਵਾਰ ਹਰਵਿੰਦਰ ਕਲਿਆਣ ਦੀ ਜਿੱਤ ਪੱਕੀ ਹੋਣ ਤੋਂ ਬਾਅਦ ਕਰਨਾਲ ਦੇ ਮਾਲ ਰੋਡ ‘ਤੇ ਕਾਂਗਰਸੀ ਵਰਕਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਪੁਲਸ ਨਾਲ ਹੱਥੋਪਾਈ ਵੀ ਹੋਈ।
ਪੰਚਕੂਲਾ ਦੀ ਕਾਲਕਾ ਵਿਧਾਨ ਸਭਾ ਸੀਟ ਤੋਂ ਭਾਜਪਾ ਦੀ ਸ਼ਕਤੀ ਰਾਣੀ ਸ਼ਰਮਾ ਜਿੱਤ ਗਈ ਹੈ। ਪੰਚਕੂਲਾ ਸੀਟ ਤੋਂ ਕਾਂਗਰਸ ਨੇ ਜਿੱਤ ਹਾਸਿਲ ਕੀਤੀ ਹੈ। ਕਾਂਗਰਸ ਦੇ ਚੰਦਰਮੋਹਨ 1059 ਵੋਟਾਂ ਨਾਲ ਜੇਤੂ ਰਹੇ। ਕਾਂਗਰਸੀ ਉਮੀਦਵਾਰ ਮੋਮਨ ਖਾਨ ਨੂੰ ਇੱਕ ਲੱਖ 30 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ।
ਉਚਾਨਾ ਸੀਟ ‘ਤੇ ਦਸਵੇਂ ਗੇੜ ਦੀ ਗਿਣਤੀ ਤੋਂ ਬਾਅਦ ਕਾਂਗਰਸ ਦੇ ਬ੍ਰਿਜੇਂਦਰ ਸਿੰਘ ਭਾਜਪਾ ਦੇ ਦੇਵੇਂਦਰ ਅੱਤਰੀ ਤੋਂ 4079 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜੇਜੇਪੀ ਦੁਸ਼ਯੰਤ ਚੌਟਾਲਾ ਕਾਫੀ ਪਿੱਛੇ ਹਨ।
ਰੇਵਾੜੀ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਲਕਸ਼ਮਣ ਸਿੰਘ ਯਾਦਵ 8314 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਨਾਰਨੌਲ ਵਿਧਾਨ ਸਭਾ ਸੀਟ ‘ਤੇ ਸੱਤਵੇਂ ਗੇੜ ਤੋਂ ਬਾਅਦ ਭਾਜਪਾ ਉਮੀਦਵਾਰ ਓਮ ਪ੍ਰਕਾਸ਼ ਯਾਦਵ 11389 ਵੋਟਾਂ ਨਾਲ ਅੱਗੇ ਹਨ।
ਮਹਿੰਦਰਗੜ੍ਹ ਵਿਧਾਨ ਸਭਾ ਸੀਟ ‘ਤੇ 14ਵੇਂ ਗੇੜ ਤੋਂ ਬਾਅਦ ਭਾਜਪਾ ਉਮੀਦਵਾਰ ਕੰਵਰ ਸਿੰਘ 2357 ਵੋਟਾਂ ਨਾਲ ਅੱਗੇ ਹਨ।
ਗੜ੍ਹੀ ਸਾਂਪਲਾ ਕਿਲੋਈ ਸੀਟ ‘ਤੇ 12ਵਾਂ ਰਾਊਂਡ
ਕਾਂਗਰਸ ਦੇ ਭੁਪਿੰਦਰ ਹੁੱਡਾ 83258
ਭਾਜਪਾ ਦੀ ਮੰਜੂ ਹੁੱਡਾ 23482
ਕਾਂਗਰਸ ਦੀ ਲੀਡ 59776
ਕਲਾਨੌਰ ਸੀਟ ‘ਤੇ 10 ਗੇੜ ਪੂਰੇ
ਕਾਂਗਰਸ ਦੀ ਸ਼ਕੁੰਤਲਾ ਖਟਕ 44469
ਭਾਜਪਾ ਦੀ ਰੇਣੂ ਡਾਬਲਾ 43366
ਕਾਂਗਰਸ ਨੂੰ 1103 ਵੋਟਾਂ ਦੀ ਲੀਡ ਹੈ
ਮਹਿਮ ਸੀਟ ‘ਤੇ ਅੱਠ ਰਾਊਂਡ
ਕਾਂਗਰਸ ਦੇ ਬਲਰਾਮ ਡਾਂਗੀ 26910
ਭਾਜਪਾ ਦੇ ਬਲਰਾਜ ਕੁੰਡੂ 20382
ਕਾਂਗਰਸ ਦੀ 6528 ਦੀ ਲੀਡ ਹੈ
ਰੋਹਤਕ ਸੀਟ
ਕਾਂਗਰਸ ਦੇ ਭਾਰਤ ਭੂਸ਼ਣ ਬੱਤਰਾ 28032
ਭਾਜਪਾ ਦੇ ਮਨੀਸ਼ ਗਰੋਵਰ 24396
ਕਾਂਗਰਸ ਦੀ ਲੀਡ 3636 ਹੈ
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।