ਮੈਲਬੋਰਨ (ਖੁਸ਼ਪ੍ਰੀਤ ਸਿੰਘ ਸੁਨਾਮ) : ਆਸਟ੍ਰੇਲੀਆ ਦਾ ਪ੍ਰਮੱਖ ਸ਼ਹਿਰ ਮੈਲਬੋਰਨ ਇਸ ਵਾਰ ਦੁਨੀਆ ਦੇ ਸਭ ਤੋਂ ਵੱਧ ਵਧੀਆ ਰਹਿਣ ਪੱਖੋਂ ਸ਼ਹਿਰਾਂ ਦੀ ਸੂਚੀ ਵਿੱਚੋ ਪਹਿਲੇ ਨੰਬਰ ਤੋਂ ਖਿਸਕ ਕੇ ਅੱਠਵੇਂ ਨੰਬਰ ਤੇ ਪਹੁੰਚ ਗਿਆ ਹੈ ਜਦੋਂ ਕਿ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਨੂੰ ਇਸ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।
ਆਕਲੈਂਡ (AUCKLAND-NEW ZEALND)
‘ਦਾ ਇਕਨਾਮਿਕਸਟ ਇੰਟੈਲੀਜੈਂਸ ਯੁਨਿਟ ਗਲੋਬਲ ਲਿਵਐਬਿਲਿਟੀ ਇੰਡੈਕਸ-2021’ (The Economist Intelligence Unit’s Global Liveability Index for 2021 ranks) ਨੇ ਆਪਣੇ ਸਰਵੇ ਦੌਰਾਨ ਸਿਹਤ ਸੰਭਾਲ, ਸਭਿਆਚਾਰ ਅਤੇ ਵਾਤਾਵਰਣ, ਸਿੱਖਿਆ, ਬੁਨਿਆਦੀ ਢਾਂਚੇ ਅਤੇ ਆਪਸੀ ਮਿਲਵਰਤਨ ਵਿੱਚ ਸਭ ਤੋ ਉੱਤਮ ਹੋਣ ਦੇ ਪ੍ਰਮਾਣ ਨੂੰ ਸ਼ਾਮਲ ਕੀਤਾ ਹੈ। ਇਸ ਵਾਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਦਾ ਅਸਰ ਵੀ ਇਸ ਦਰਜ਼ਾਬੰਦੀ ‘ਤੇ ਪਿਆ ਹੈ ਜਿਸ ਦੇ ਚਲਦਿਆ ਇਸ ਵਾਰ ਇਸ ਸੂਚੀ ਵਿੱਚ ਸਬੰਧਤ ਸ਼ਹਿਰਾਂ ਦੇ ਅੰਕੜਿਆਂ ਵਿੱਚ ਕਾਫੀ ਉਤਰਾਅ-ਚੜਾੳ ਦੇਖਣ ਨੂੰ ਮਿਲੀਆ ਹੈ।
ਖ਼ਾਸ ਗੱਲ ਇਹ ਹੈ ਕਿ ਇਸ ਸਾਲ ਦੇ ਚੋਟੀ ਦੇ ਦਸ ਸ਼ਹਿਰਾਂ ਵਿਚੋਂ ਛੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਹਨ।
ਐਡੀਲੇਡ (ADELAIDE, AUSTRALIA)
ਇਹ ਸਰਵੇ 140 ਦੇਸ਼ਾਂ ਉਪਰ ਕੀਤਾ ਗਿਆ ਸੀ। ਜਿਸ ਵਿੱਚ ਆਕਲੈਂਡ ਨੇ ਇਸ ਸੂਚੀ ਵਿੱਚ 100 ਵਿੱਚੌਂ 97.9 ਅੰਕ ਪ੍ਰਾਪਤ ਕਰਕੇ ਪਹਿਲਾ ਦਰਜ਼ਾ ਪ੍ਰਾਪਤ ਕੀਤਾ ਹੈ । ਇਸ ਸੂਚੀ ‘ਚ ੳਸਾਕਾ (ਜਾਪਨ) ਨੂੰ ਦੂਜਾ ਦਰਜਾ ਪ੍ਰਾਪਤ ਹੋਇਆ ਹੈ, ਐਡੀਲੇਡ (ਆਸਟ੍ਰੇਲੀਆ) ਨੇ 94.0 ਅੰਕ ਪ੍ਰਾਪਤ ਕਰਕੇ ਤੀਜਾ ਸਥਨ ਪ੍ਰਾਪਤ ਕੀਤਾ ਹੈ।
ਜ਼ਿਊਰਿਕ (ZURICH, SWITZERLAND)
ਇਸ ਲੜੀ ਵਿੱਚ ਵੈਲੀਂਗਟਨ (ਨਿਊਜ਼ੀਲੈਂਡ) ਤੇ ਟੋਕਿੳ (ਜਾਪਾਨ) ਚੌਥੇ, ਪਰਥ (ਆਸਟ੍ਰੇਲੀਆ) ਛੇਵੇਂ, ਜ਼ਿਊਰਿਕ (ਸਵਿਟਰਜ਼ਲੈਂਡ) ਸੱਤਵੇਂ, ਜਿਨੇਵਾ (ਸਵਿਟਰਜ਼ਲੈਂਡ) ਤੇ ਮੈਲਬੌਰਨ (ਆਸਟ੍ਰੇਲੀਆ) ਅੱਠਵੇਂ ਨੰਬਰ ‘ਤੇ, ਬ੍ਰਿਸਬੇਨ (ਆਸਟ੍ਰੇਲੀਆ) ਨੂੰ ਦਸਵਾਂ ਸਥਾਨ ਪ੍ਰਾਪਤ ਹੋਇਆ ਹੈ । ਇਸ ਵਾਰ ਸਿਡਨੀ (ਆਸਟ੍ਰੇਲੀਆ) ਇਸ ਸੂਚੀ ਦੇ ਪਹਿਲੇ ਦਸ ਸ਼ਹਿਰਾਂ ਦੀ ਸੂਚੀ ਵਿੱਚੌਂ ਬਾਹਰ ਹੋ ਕੇ ਗਿਆਰਵੇਂ ਨੰਬਰ ‘ਤੇ ਖਿਸਕ ਗਿਆ ਹੈ। ਹਾਲਾਂਕਿ ਇਸ ਸੂਚੀ ਵਿੱਚ ਆਸਟ੍ਰੇਲੀਆ ਦੇ ਚਾਰ ਸ਼ਹਿਰ ਪਹਿਲੇ ਦਸ ਸ਼ਹਿਰਾਂ ਵਿੱਚ ਸ਼ਾਮਲ ਹਨ।
ਇਸ ਤਰਾਂ ਇਸ ਸੂਚੀ ਵਿੱਚ ਸਭ ਤੋ ਘੱਟ ਰਹਿਣਯੋਗ ਸ਼ਹਿਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿੰਨਾਂ ਵਿੱਚ ਕ੍ਰਮਵਾਰ ਦਮਾਸਸ (ਸੀਰਿਆ) ਨੂੰ 140ਵਾਂ, ਲਾਗੋਸ (ਨਾਈਜਿਰੀਆ),ਪੋਰਟ ਮੋਰਸਿਬੀ, ਢਾਕਾ (ਬੰਗਲਾਦੇਸ਼), ਐਲਜੀਰਸ(ਐਲਜੀਰੀਆ), ਟਰਿਪੋਲੀ (ਲਿਬੀਆ), ਕਰਾਚੀ (ਪਾਕਿਸਤਾਨ), ਹਰਾਰੇ (ਜਿੰਬਾਬੇਅ), ਦੇਆਲਾ (ਕੈਮਰੂਨ) ਅਤੇ ਕਾਰਕਾਸ (ਵੈਂਜੁਏਲਾ) ਹੇਠਲੇ ਦਸ ਘੱਟ ਰਹਿਣਯੋਗ ਸ਼ਹਿਰਾਂ ਵਿੱਚ ਸ਼ੁਮਾਰ ਹਨ।
ਇਸ ਸਰਵੇ ਦੇ ਅਨੁਸਾਰ ਪਿਛਲੇ 6 ਮਹੀਨਿਆਂ ਵਿੱਚ ਇਸ ਸੂਚੀ ਵਿਚਲੇ ਸ਼ਹਿਰਾਂ ਵਿਚ ਕਈ ਤਬਦੀਲੀਆਂ ਹੋਈਆਂ ਪਰ ਇਸ ਵਾਰ ਕੋਰੋਨਾ ਦੇ ਵਧੇ ਪ੍ਰਭਾਵ ਤੇ ਉਸ ਨਾਲ ਨਜਿਠਣ ਆਦਿ ਨੂੰ ਲੈ ਕੇ ਵੀ ਇਸ ਸੂਚੀ ਉੱਤੇ ਕਾਫੀ ਪ੍ਰਭਾਵ ਪਾਇਆ ਹੈ ਜਿਸ ਕਾਰਨ ਕਈ ਸਹਿਰਾਂ ਦੇ ਰੈਂਕ ਵੀ ਬਦਲ ਗਏ।
ਇਸਦੇ ਚਲਦਿਆਂ ਅਮੇਰਿਕਾ, ਕੈਨੇਡਾ, ਯੂਰੋਪ, ਏਸ਼ੀਆ ਦੇ ਕਈ ਸ਼ਹਿਰ ਇਸ ਸੂਚੀ ਵਿੱਚ ਕਾਫੀ ਪਿੱਛੇ ਚਲੇ ਗਏ ਹਨ। ਇਹਨਾਂ ਵਿੱਚ ਮੁੱਖ ਤੌਰ ‘ਤੇ ਵਿਆਨਾ, ਵੈਨਕੂਵਰ, ਕੈਲਗਿਰੀ, ਹੈਮਸਬਰਗ, ਫਰੈਂਕਫਰਟ, ਸਿੰਗਾਪੁਰ ਆਦਿ ਮੁੱਖ ਤੌਰ ਤੇ ਸ਼ਾਮਲ ਹਨ।