Breaking – ਵਿੱਤ ਵਿਭਾਗ ਦੇ ਸਹਾਇਕ ਕੰਟਰੋਲਰ ਨੁੂੰ ਰਿਸ਼ਵਤ ਲੈਣ ਦੀ ਸ਼ਿਕਾਇਤ ਮਿਲਣ ਤੇ ਕੀਤਾ ਸਸਪੈਂਡ।

TeamGlobalPunjab
1 Min Read

ਚੰਡੀਗੜ੍ਹ  – ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਿਲੀ ਇੱਕ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਰੋਪੜ੍ਹ ਦੇ ਵਿੱਤ ਵਿਭਾਗ ਦੇ ਸਹਾਇਕ ਕੰਟਰੋਲਰ ਸਲਭ ਮਹਿੰਦਰਾ ਨੂੰ ਸੱਸਪੈਂਡ ਕਰ ਦਿੱਤਾ ਹੈ । ਜਾਣਕਾਰੀ ਮੁਤਾਬਕ ਮਹਿੰਦਰਾ ਨੇ ਛੇਵੇਂ ਤਨਖ਼ਾਹ ਕਮਿਸ਼ਨ ਦੇ ਜੁਲਾਈ ਤੋੰ ਨਵੰਬਰ ਮਹੀਨੇ ਦਾ ਏਰੀਅਰ ਬਣਾਉਣ ਲਈ 5 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ।

ਜਾਣਕਾਰੀ ਮੁਤਾਬਕ  ਇਹ ਸ਼ਿਕਾਇਤ ਮਿਲੀ ਸੀ  ਕਿ ਇੰਸਪੈਕਟੋਰੇਟ ਯੂਨੀਅਨ, ਰੂਪਨਗਰ  ਨੇ  ਦਫ਼ਤਰ ਜ਼ਿਲ੍ਹਾ ਕੰਟਰੋਲਰ   ਖ਼ੁਰਾਕ ਤੇ  ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਚ ਤਾਇਨਾਤ ਸਹਾਇਕ ਕੰਟਰੋਲਰ  ਸਲਭ  ਮਹਿੰਦਰਾ ਖਿਲਾਫ  ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਇਹ ਅਫਸਰ  ਜੁਲਾਈ ਤੋਂ ਨਵੰਬਰ 2021 ਤੱਕ ਦੇ ਤਨਖਾਹ ਏਰੀਅਰ ਬਣਾਉਣ ਲਈ ਹਰੇਕ ਕੇਸ ਦਾ 5 ਹਜ਼ਾਰ ਰੁਪਏ ਰਿਸ਼ਵਤ ਲੈ ਰਿਹਾ ਹੈ ਜਿਸ ਤੇ ਕਾਰਵਾਈ ਕਰਦੇ ਹੋਏ  ਮਹਿੰਦਰਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ।

Share this Article
Leave a comment