ਚੰਡੀਗੜ੍ਹ – ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਿਲੀ ਇੱਕ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਰੋਪੜ੍ਹ ਦੇ ਵਿੱਤ ਵਿਭਾਗ ਦੇ ਸਹਾਇਕ ਕੰਟਰੋਲਰ ਸਲਭ ਮਹਿੰਦਰਾ ਨੂੰ ਸੱਸਪੈਂਡ ਕਰ ਦਿੱਤਾ ਹੈ । ਜਾਣਕਾਰੀ ਮੁਤਾਬਕ ਮਹਿੰਦਰਾ ਨੇ ਛੇਵੇਂ ਤਨਖ਼ਾਹ ਕਮਿਸ਼ਨ ਦੇ ਜੁਲਾਈ ਤੋੰ ਨਵੰਬਰ ਮਹੀਨੇ ਦਾ ਏਰੀਅਰ ਬਣਾਉਣ ਲਈ 5 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ।
ਜਾਣਕਾਰੀ ਮੁਤਾਬਕ ਇਹ ਸ਼ਿਕਾਇਤ ਮਿਲੀ ਸੀ ਕਿ ਇੰਸਪੈਕਟੋਰੇਟ ਯੂਨੀਅਨ, ਰੂਪਨਗਰ ਨੇ ਦਫ਼ਤਰ ਜ਼ਿਲ੍ਹਾ ਕੰਟਰੋਲਰ ਖ਼ੁਰਾਕ ਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਚ ਤਾਇਨਾਤ ਸਹਾਇਕ ਕੰਟਰੋਲਰ ਸਲਭ ਮਹਿੰਦਰਾ ਖਿਲਾਫ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਇਹ ਅਫਸਰ ਜੁਲਾਈ ਤੋਂ ਨਵੰਬਰ 2021 ਤੱਕ ਦੇ ਤਨਖਾਹ ਏਰੀਅਰ ਬਣਾਉਣ ਲਈ ਹਰੇਕ ਕੇਸ ਦਾ 5 ਹਜ਼ਾਰ ਰੁਪਏ ਰਿਸ਼ਵਤ ਲੈ ਰਿਹਾ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਮਹਿੰਦਰਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ।