ਬਾਲੀਵੁੱਡ ਦੀ ਇਸ ਪ੍ਰਸਿੱਧ ਅਦਾਕਾਰਾ ਦੇ ਦਿਮਾਗ ‘ਤੇ ਹੋਇਆ ਸੀ 1984 ਦੰਗਿਆਂ ਦਾ ਡੂੰਘਾ ਅਸਰ!

TeamGlobalPunjab
2 Min Read

ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਪ੍ਰਸਿੱਧ ਫਿਲਮ ਅਦਾਕਾਰਾ ਦਿੱਵਿਆ ਦੱਤਾ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਦੱਸਣਯੋਗ ਹੈ ਕਿ ਇਸ ਪ੍ਰਸਿੱਧ ਅਦਾਕਾਰਾ ਨੇ 17 ਸਾਲ ਦੀ ਉਮਰ    ਵਿੱਚ  ਫਿਲਮ ਇੰਡਸਟਰੀ ‘ਚ ਕਦਮ ਰੱਖਿਆ, ਪਰ ਸ਼ੁਰੂਆਤੀ ਦੌਰ ਸਮੇਂ ਉਨ੍ਹਾਂ ਨੂੰ ਛੋਟੇ ਮੋਟੇ ਐਕਟ ਕਰਨ ਦਾ ਹੀ ਮੌਕਾ ਮਿਲਿਆ। ਪਰ ਉਹ ਕਹਿੰਦੇ ਹਨ ਕਿ ਮਿਹਨਤ ਦਾ ਮੁੱਲ ਤਾਂ ਪੈਂਦਾ ਹੀ ਹੈ। ਇਸੇ ਤਰ੍ਹਾਂ ਇਸ ਅਦਾਕਾਰਾ ਨੇ ਵੀ ਆਪਣੀ ਮਿਹਨਤ ਜਾਰੀ ਰੱਖੀ ਅਤੇ ਫਿਲਮ ਇੰਡਸਟਰੀ ਦੇ ਵੱਡੇ ਦਿੱਗਜ਼ ਅਦਾਕਾਰਾਂ ਨੂੰ ਵੀ ਆਪਣੀ ਫਿਲਮ ਵਿੱਚ ਰੋਲ ਦੇਣ ਲਈ ਮਜ਼ਬੂਰ ਕਰ ਦਿੱਤਾ।

 ਦੱਸ ਦਈਏ ਕਿ ਦਿੱਵਿਆ ਦੱਤਾ ਦਾ ਜਨਮ ਲੁਧਿਆਣਾ ਸ਼ਹਿਰ ਅੰਦਰ 25 ਸਤੰਬਰ 1977 ਨੂੰ ਹੋਇਆ, ਪਰ 7 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਦਾ ਖਿਆਲ ਉਨ੍ਹਾਂ ਦੀ ਮਾਤਾ ਡਾ. ਨਲਿਨੀ ਦੱਤਾ ਨੇ ਰੱਖਿਆ।

- Advertisement -

ਦਿੱਵਿਆ ਦੱਤਾ ਨੇ ਪੰਜਾਬੀ ਵਿਗਿਆਪਨਾਂ ਦੀ ਮਾਡਲਿੰਗ ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸੇ ਸਿਲਸਿਲੇ ਦੇ ਚਲਦਿਆਂ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਜ਼ੌਹਰ ਪਹਿਲੀ ਵਾਰ ਹਿੰਦੀ ਫਿਲਮ ਇਸ਼ਕ ਮੇਂ ਜੀਣਾਂ ਇਸ਼ਕ ਮੇਂ ਮਰਨਾਂ ਵਿੱਚ ਦਿਖਾਇਆ ਪਰ ਉਨ੍ਹਾਂ ਨੂੰ ਆਪਣੀ ਪਹਿਚਾਣ ਸਲਮਾਨ ਖਾਨ ਦੀ ਫਿਲਮ ਵੀਰਗਤੀ ਨੇ ਦਿੱਤੀ।

 

ਜੇਕਰ ਦੱਤਾ ਦੀਆਂ ਚੋਣਵੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਦਿੱਲੀ -6, ਵੀਰ ਜਾਰਾ, ਸੁਰ ਅਤੇ ਵੇਲਕਮ ਟੂ ਸੱਜਨਪੁਰ ਦਾ ਨਾਮ ਲਿਆ ਜਾਂਦਾ ਹੈ। ਦਿੱਵਿਆ ਦੱਤਾ ਨੇ ਦੱਸਿਆ ਕਿ ਉਹ ਅੱਜ ਤੱਕ 1984 ਸਿੱਖ ਦੰਗੇ ਨਹੀਂ ਭੁੱਲ ਸਕੀ ਜਦੋਂ ਉਹ ਡਰਦਿਆਂ ਆਪਣੀ ਮਾਂ ਦੇ ਪੱਲੂ ਦੇ ਪਿੱਛੇ ਛਿਪ ਗਈ ਸੀ।

Share this Article
Leave a comment