ਸੁਸ਼ਾਂਤ ਰਾਜਪੂਤ ਦੀ ਕੋ-ਸਟਾਰ ਦਾ ਕੋਰੋਨਾ ਕਾਰਨ ਦੇਹਾਂਤ

TeamGlobalPunjab
1 Min Read

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਹਾਲਾਤ ਖ਼ਰਾਬ ਹੋ ਚੁੱਕੇ ਹਨ। ਹਰ ਰੋਜ਼ ਲੱਖਾਂ ਲੋਕ ਇਸ ਵਾਇਰਸ ਦੀ ਲਪੇਟ ‘ਚ ਆ ਰਹੇ ਹਨ। ਉੱਥੇ ਹੀ ਹਜ਼ਾਰਾਂ ਲੋਕ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਰਹੇ ਹਨ। ਇਸ ਮਹਾਮਾਰੀ ਨੇ ਬਾਲੀਵੁੱਡ ਜਗਤ ਦੇ ਕਈ ਸ਼ਾਨਦਾਰ ਕਲਾਕਾਰਾਂ ਨੂੰ ਨਿਗਲ ਲਿਆ ਹੈ। ਹੁਣ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਛਿਛੋਰੇ ਦੀ ਕੋ-ਸਟਾਰ ਰਹੀ ਅਭਿਲਾਸ਼ਾ ਪਾਟਿਲ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਅਭਿਲਾਸ਼ਾ ਹਿੰਦੀ ਸਿਨੇਮਾ ਦੇ ਨਾਲ-ਨਾਲ ਮਰਾਠੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਵੀ ਸੀ।

- Advertisement -

ਰਿਪੋਰਟਾਂ ਮੁਤਾਬਕ ਅਭਿਲਾਸ਼ਾ ਪਾਟਿਲ ਵਾਰਾਣਸੀ ਵਿੱਚ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਇਸ ਦੌਰਾਨ ਜਦੋਂ ਉਹ ਮੁੰਬਈ ਆਪਣੇ ਘਰ ਪਰਤੀ ਤਾਂ ਉਹ ਕੋਵਿਡ-19 ਦੀ ਸ਼ਿਕਾਰ ਹੋ ਗਈ। ਸ਼ੁਰੁਆਤੀ ਲੱਛਣ ਨਜ਼ਰ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ਿਟਿਵ ਆਈ। ਅਦਾਕਾਰਾ ਸਾਹ ਲੈਣ ‘ਚ ਤਕਲੀਫ ਦੇ ਚਲਦਿਆਂ ਆਈਸੀਯੂ ‘ਚ ਭਰਤੀ ਸਨ, ਜਿੱਥੇ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ।

Share this Article
Leave a comment