ਭਾਰਤ ਵਿੱਚ ਤੇਜ਼ੀ ਨਾਲ ਹੋ ਰਿਹਾ ਬਜ਼ੁਰਗਾਂ ਦੀ ਆਬਾਦੀ ‘ਚ ਵਾਧਾ: UN Report

Rajneet Kaur
2 Min Read

ਨਿਊਜ਼ ਡੈਸਕ: ਸੰਯੁਕਤ ਰਾਸ਼ਟਰ ਦੀ ਆਈ ਰਿਪੋਰਟ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਭਾਰਤ ਵਿੱਚ ਬਜ਼ੁਰਗਾਂ ਦੀ ਆਬਾਦੀ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਆਬਾਦੀ ਦਰ ਵਿੱਚ ਵਾਧਾ ਪਾਏ ਜਾਣ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਦੀ ਦੇ ਮੱਧ ਤੱਕ ਬੱਚਿਆਂ ਦੀ ਆਬਾਦੀ ਨੂੰ ਪਾਰ ਕਰ ਸਕਦੀ ਹੈ। ਭਾਰਤ ਦੁਨੀਆ ਵਿੱਚ ਕਿਸ਼ੋਰਾਂ ਅਤੇ ਨੌਜਵਾਨਾਂ ਦੀ ਆਬਾਦੀ ਵਿੱਚ ਸਭ ਤੋਂ ਪ੍ਰਮੁੱਖ ਦੇਸ਼ ਹੈ।

ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਇੱਕ ਨਵੀਂ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਹਾਕਿਆਂ ਵਿੱਚ ਭਾਰਤੀ ਨੌਜਵਾਨ ਤੇਜ਼ੀ ਨਾਲ ਬੁੱਢੇ ਹੋ ਰਹੇ ਸਮਾਜ ਵਿੱਚ ਬਦਲ ਜਾਣਗੇ।  ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਰਾਸ਼ਟਰੀ ਪੱਧਰ ਤੇ ਬਜ਼ੁਰਗ ਆਬਾਦੀ ਜੋ ਕਿ 60 ਸਾਲ ਤੋਂ ਉੱਪਰ ਹੁੰਦੀ ਹੈ, ਵਿੱਚ 2036 ਤੱਕ 15 ਪ੍ਰਤੀਸ਼ਤ ਵਾਧੇ ਦੀ ਸੰਭਾਵਨਾ ਹੈ। ਇਹ ਵਾਧਾ 2050 ਤੱਕ 20.8 ਪ੍ਰਤੀਸ਼ਤ ਹੋ ਜਾਵੇਗਾ। ਇਸ ਸਦੀ ਦੇ ਅੰਤ ਤੱਕ ਕੁੱਲ ਆਬਾਦੀ ਵਿੱਚ ਬਜ਼ੁਰਗਾਂ ਦੀ ਗਿਣਤੀ 36 ਫੀਸਦੀ ਤੋਂ ਵੱਧ ਜਾਣ ਦਾ ਅਨੁਮਾਨ ਹੈ।

ਰਿਪੋਰਟ ਅਨੁਸਾਰ ਭਾਰਤ ਵਿੱਚ 40 ਫੀਸਦੀ ਤੋਂ ਵੱਧ ਬਜ਼ੁਰਗ ਗਰੀਬ ਹਨ ਅਤੇ ਕਰੀਬ 18.7 ਫੀਸਦੀ ਬਜ਼ੁਰਗਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਬਜ਼ੁਰਗਾਂ ਵਿੱਚ ਗਰੀਬੀ ਦਾ ਇਹ ਪੱਧਰ ਉਹਨਾਂ ਦੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ। ਭਾਰਤ ਵਿੱਚ ਹਰ 5 ਵਿੱਚੋਂ 2 ਬਜ਼ੁਰਗ ਸੰਪਤੀ ਗਰੀਬ ਸ਼੍ਰੇਣੀ ਵਿੱਚ ਹਨ।

ਜੰਮੂ-ਕਸ਼ਮੀਰ ‘ਚ ਇਹ 4.2 ਫੀਸਦੀ ਅਤੇ ਪੰਜਾਬ ‘ਚ 5 ਫੀਸਦੀ ਹੈ ਜਦੋਂਕਿ ਲਕਸ਼ਦੀਪ ‘ਚ ਇਹ 40.2 ਫੀਸਦੀ ਅਤੇ ਛੱਤੀਸਗੜ੍ਹ ‘ਚ 47 ਫੀਸਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment