ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਸ਼ੂਟਿੰਗ ਵਾਲੀ ਥਾਂ ‘ਤੇ ਵਾਪਰਿਆ ਹਾਦਸਾ

TeamGlobalPunjab
1 Min Read

ਸੰਘੋਲ/ ਫ਼ਤਿਹਗੜ੍ਹ ਸਾਹਿਬ :  ਚੰਡੀਗੜ੍ਹ-ਲੁਧਿਆਣਾ ਰਾਸ਼ਟਰੀ ਰਾਜ ਮਾਰਗ ‘ਤੇ ਪਿੰਡ ਖੰਟ-ਮਾਨਪੁਰ ਨੇੜੇ ਹੋਏ ਸੜਕ ਹਾਦਸੇ ‘ਚ ਚਾਰ ਵਾਹਨ ਨੁਕਸਾਨੇ ਗਏ । ਪਿੰਡ ਖੰਟ ਵਿਖੇ ਗਾਇਕ ਸਤਿੰਦਰ ਸਰਤਾਜ ਤੇ ਅਦਾਕਾਰਾ ਨੀਰੂ ਬਾਜਵਾ ਦੀ ਫ਼ਿਲਮ ਕਲੀ ਜੋਟਾ ਦੀ ਸ਼ੂਟਿੰਗ ਚੱਲ ਰਹੀ ਹੈ। ਸ਼ੂਟਿੰਗ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਇਹ ਹਾਦਸਾ ਵਾਪਰਿਆ ਹੈ‌।। ਇਸ ਦੌਰਾਨ ਗ਼ਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਫ਼ਿਲਮ ‘ਕਲੀ ਜੋਟਾ’ ਦੀ ਪਿੰਡ ਖੰਟ ਦੇ ਸਕੂਲ ਵਿਖੇ 6 ਸਤੰਬਰ ਤੋਂ ਸ਼ੂਟਿੰਗ ਚੱਲ ਰਹੀ ਹੈ। ਜਿਸਦੇ ਚਲਦਿਆਂ ਵੈਨਿਟੀ ਵੈਨਾਂ ਹਾਈਵੇਅ ਨੰਬਰ 5 ‘ਤੇ ਹੀ ਖੜ੍ਹੀਆਂ ਸਨ।

ਐਤਵਾਰ ਤੜਕਸਾਰ 4 ਵਜੇ ਇਕ ਨਿੱਜੀ ਕੰਪਨੀ ਦੀ ਬੱਸ ਜੋ ਕਿ ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੀ ਸੀ ਹਾਦਸੇ ਦਾ ਸ਼ਿਕਾਰ ਹੋ ਕੇ ਖੜ੍ਹੀਆਂ ਵੈਨਿਟੀ ਵੈਨਾਂ ਨਾਲ ਜਾ ਟਕਰਾਈ। ਜਿਸ ਕਾਰਨ 3 ਵੈਨਿਟੀ ਵੈਨਾਂ ਨੁਕਸਾਨੀਆਂ ਗਈਆਂ।

 

ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਚੌਕੀ ਇੰਚਾਰਜ ਸੁਰੇਸ਼ ਕੁਮਾਰ ਅਨੁਸਾਰ ਫਿਲਹਾਲ ਹਾਦਸੇ ‘ਚ ਕਿਸੇ ਦੇ ਗੰਭੀਰ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।

Share This Article
Leave a Comment