CRA ਦੇ ਕਰੀਬ 35,000 ਵਰਕਰਾਂ ਦੀ ਹੜਤਾਲ ਅਜੇ ਵੀ ਜਾਰੀ, ਕੋਈ ਸਮਝੋਤਾ ਨਹੀਂ ਚੜਿਆ ਸਿਰੇ

Rajneet Kaur
2 Min Read

ਕੇਨੇਡਾ ਰੈਵਨਿਊ ਏਜੰਸੀ ਦੇ ਹੜਤਾਲ ਕਰ ਰਹੇ ਹਜ਼ਾਰਾਂ ਵਰਕਰਾਂ ਦੀ ਨੁਮਾਇੰਦਗੀ ਕਰ ਰਹੀ ਯੂਨੀਅਨ ਨੇ ਕਿਹਾ ਹੈ ਕਿ ਜੇਕਰ ਉਹਨਾਂ ਨੂੰ “ਨਿਰਪੱਖ” ਇਕਰਾਰਨਾਮੇ ਦੀ ਪੇਸ਼ਕਸ਼ ਨਹੀਂ ਮਿਲਦੀ ਤਾਂ ਉਹ ਫੈਡਰਲ ਲਿਬਰਲ ਪਾਰਟੀ ਦੇ ਆਗਾਮੀ ਰਾਸ਼ਟਰੀ ਸੰਮੇਲਨ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਜਾਣਗੇ।ਨਾਲ ਹੀ ਉਨ੍ਹਾਂ ਇਹ ਕਿਹਾ ਕਿ  ਫ਼ਿਲਹਾਲ ਉਨ੍ਹਾਂ ਅਤੇ ਫ਼ੈਡਰਲ ਸਰਕਾਰ ਦਰਮਿਆਨ ਕੋਈ ਸਮਝੌਤਾ ਨਹੀਂ ਹੋਇਆ ਹੈ।

ਦਸ ਦਈਏ ਕਿ  19 ਅਪ੍ਰੈਲ ਨੂੰ ਦੇਸ਼ ਭਰ ਵਿਚ   155,000 ਫ਼ੈਡਰਲ ਵਰਕਰਾਂ ਨੇ ਹੜਤਾਲ ਸ਼ੁਰੂ ਕੀਤੀ ਸੀ। ਜਿਸ ‘ਚ ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ (PSAC) ਯੂਨੀਅਨ ਦੇ ਦੋ ਗਰੁੱਪ ਸ਼ਾਮਿਲ ਸਨ। ਪਹਿਲਾ ਗਰੁੱਪ, PSAC ਦਾ ਟ੍ਰੈਜ਼ਰੀ ਬੋਰਡ ਗਰੁੱਪ ਸੀ, ਜਿਸ ਵਿਚ ਮੁਲਕ ਭਰ ਦੇ 20 ਵਿਭਾਗਾਂ ਅਤੇ ਮਹਿਕਮਿਆਂ ਦੇ ਕਰੀਬ 120,000 ਵਰਕਰ ਹੜਤਾਲ ‘ਤੇ ਸਨ। ਪਰ ਦੋ ਦਿਨ ਪਹਿਲਾਂ ਟ੍ਰੈਜ਼ਰੀ ਬੋਰਡ ਅਤੇ ਯੂਨੀਅਨ ਦਰਮਿਆਨ ਅਸਥਾਈ ਸਮਝੌਤਾ ਹੋ ਗਿਆ ਸੀ। ਜਿਸ ਤੋਂ ਬਾਅਦ 120,000 ਫ਼ੈਡਰਲ ਵਰਕਰਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ।

ਦੂਜਾ ਗਰੁੱਪ, PSAC ਅਤੇ ਇਸਦੀ ਛੋਟੀ ਇਕਾਈ, ਯੂਨੀਅਨ ਔਫ਼ ਟੈਕਸੇਸ਼ਨ ਇੰਪਲੋਇਜ਼ ਦੀ ਨੁਮਾਇੰਦਗੀ ਹੇਠ ਹੈ। ਜਿਸ ‘ਚ ਕੈਨੇਡਾ ਰੈਵਨਿਊ ਏਜੰਸੀ (CRA) ਦੇ ਕਰੀਬ 35,000 ਵਰਕਰ ਸ਼ਾਮਿਲ ਹਨ। ਇਸ ਧੜੇ ਵੱਲੋਂ ਹੜਤਾਲ ਅਜੇ ਵੀ ਜਾਰੀ ਹੈ। ਓਟਾਵਾ ਵਿੱਚ ਬੁੱਧਵਾਰ ਨੂੰ ਇੱਕ ਕਾਨਫਰੰਸ ਵਿੱਚ, PSAC ਦੇ ਰਾਸ਼ਟਰੀ ਪ੍ਰਧਾਨ ਕ੍ਰਿਸ ਆਇਲਵਰਡ ਨੇ ਕਿਹਾ ਕਿ ਦੋਵੇਂ ਧਿਰਾਂ ਅਜੇ ਵੀ ਗੱਲਬਾਤ ਕਰ ਰਹੀਆਂ ਹਨ ਪਰ ਅਜੇ ਕੋਈ ਸਮਝੋਤਾ ਸਿਰੇ ਨਹੀਂ ਚੜਿਆ ਹੈ।ਕ੍ਰਿਸ ਨੇ ਕਿਹਾ, ਅਸੀਂ ਸਮਝੌਤਾ ਕੀਤਾ ਹੈ। ਮੈਂ ਇਹ ਨਹੀਂ ਦੱਸਾਂਗਾ ਕਿ ਅਸਲ ਵਿਚ ਅਸੀਂ ਕਿੱਥੇ ਸੀ ਅਤੇ ਕਿੱਥੇ ਆ ਗਏ ਹਾਂ। ਪਰ ਮੈਂ ਇੰਨਾ ਦੱਸ ਸਕਦਾ ਹਾਂ ਕਿ ਜੋ ਸਮਝੌਤਾ ਇਸ ਸਮੇਂ ਵਿਚਾਰ ਅਧੀਨ ਹੈ ਉਹ ਸੋਮਵਾਰ ਨੂੰ ਟ੍ਰੈਜ਼ਰੀ ਬੋਰਡ ਨਾਲ ਹੋਏ ਸਮਝੌਤੇ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ  ਸਾਨੂੰ ਨਹੀਂ ਪਤਾ ਕਿ ਕੈਨੇਡਾ ਰੈਵਨਿਊ ਏਜੰਸੀ ਸਾਡੇ ਨਾਲ ਇਹ ਖੇਲ ਕਿਉਂ ਖੇਡ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment