AAP ਨੇ ਸੀਐੱਮ ਚੰਨੀ ਦੇ ਸਲੋਗਨ ਵਾਲੇ ਟਰੈਕ ਸੂਟਾਂ ਨਾਲ ਭਰੇ 2 ਟਰੱਕ ਕੀਤੇ ਕਾਬੂ

TeamGlobalPunjab
1 Min Read

ਜਲੰਧਰ :  ਆਮ ਆਦਮੀ ਪਾਰਟੀ ਵੱਲੋਂ ਟਰੈਕ ਸੂਟਾਂ ਨਾਲ ਭਰੇ 2 ਟਰੱਕ ਜ਼ਬਤ ਕੀਤੇ ਗਏ। ਜਿਨ੍ਹਾਂ ਉੱਤੇ “ਸਾਡਾ ਚੰਨੀ” ਲਿਖਿਆ ਹੋਇਆ ਸੀ। ਇਸ ਨੂੰ ਲੈ ਕੇ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਇਸ ਦੀ ਜਾਣਕਾਰੀ ਮਿਲਦੇ ਸਾਰ ਹੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਬੀਜੇਪੀ ਦੇ ਵਰਕਰ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਕਾਂਗਰਸ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ।

ਇਹ ਘਟਨਾ ਜਲੰਧਰ ਕੈਂਟ ਦੇ ਪੀਪੀਆਰ ਮੌਲ ਨੇੜੇ ਦੀ ਹੈ। ਆਮ ਆਦਮੀ ਪਾਰਟੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਵੇਰੇ 9 ਵਜੇ ਦੋ ਟਰੱਕਾਂ ਵਿੱਚੋਂ ਸਾਮਾਨ ਅਪਲੋਡ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਤੜਕਸਾਰ ਇਸ ਜਗ੍ਹਾ ‘ਤੇ ਕੁੱਲ 6 ਟਰੱਕ ਸਨ, ਜਿਸ ਤੋਂ ਬਾਅਦ ਚਾਰ ਟਰੱਕਾਂ ਵਿੱਚ ਭਰਿਆ ਹੋਇਆ ਸਾਮਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਅਤੇ ਪਰਗਟ ਸਿੰਘ ਨੇ ਆਪਣੇ ਹਲਕੇ ਵਿਚ ਵੰਡ ਦਿੱਤਾ। ਜਦੋਂ ਸਵੇਰੇ 9 ਵਜੇ ਦੇ ਕਰੀਬ ਬਾਕੀ ਰਹਿੰਦੇ ਦੋ ਟਰੱਕਾਂ ਚੋਂ ਸਾਮਾਨ ਅਪਲੋਡ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਦੇ ਵਰਕਰ ਮੌਕੇ ‘ਤੇ ਪਹੁੰਚ ਗਏ ਅਤੇ ਟਰੱਕਾਂ ਨੂੰ ਕਬਜ਼ੇ ਵਿੱਚ ਲੈ ਲਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਪਰਗਟ ਸਿੰਘ ਅਤੇ ਸੁਸ਼ੀਲ ਰਿੰਕੂ ਖਿਲਾਫ ਮਾਮਲਾ ਦਰਜ ਕੀਤਾ ਜਾਵੇ।

- Advertisement -

Share this Article
Leave a comment