ਨਵੀਂ ਦਿੱਲੀ: ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ਼ਰਾਬ ਘੁਟਾਲੇ ਦੇ ਮੁਲਜ਼ਮ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਆਮ ਆਦਮੀ ਪਾਰਟੀ (ਆਪ) ਵੱਲੋਂ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਤੇ ਦਬੇ ਕੁਚਲੇ ਵਰਗ ਨੂੰ ਉੱਚਾ ਚੁੱਕਣ ਵਿਚ ਮਹਾਨ ਯੋਗਦਾਨ ਪਾਉਣ ਵਾਲੇ ਡਾ. ਬੀ ਆਰ ਅੰਬੇਡਕਰ ਨਾਲ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਆਪ ਨੇ ਘੋਰ ਅਪਰਾਧ ਤੇ ਗੁਨਾਹ ਕੀਤਾ ਹੈ ਜਿਸਦੀ ਲੋਕ ਸਜ਼ਾ ਦੇਣਗੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਭਾਜਪਾ ਦੇ ਕੌਮੀ ਸਕੱਤਰ ਨੇ ਕਿਹਾ ਕਿ ਆਪ ਵੱਲੋਂ ਕੇਜਰੀਵਾਲ ਦੀ ਤਸਵੀਰ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਨਾਲ ਲਗਾਉਣ ’ਤੇ ਦੇਸ਼ ਦੇ ਸਾਰੇ ਨਾਗਰਿਕ ਹੈਰਾਨ ਹਨ ਕਿਉਂਕਿ ਕੇਜਰੀਵਾਲ ਦਿੱਲੀ ਸ਼ਰਾਬ ਘੁਟਾਲੇ ਦੇ ਮੁੱਖ ਸਾਜ਼ਿਸ਼ਕਰਤਾ ਹਨ ਤੇ ਬੱਚਿਆਂ ਨੂੰ ਇਕ ਨਾਲ ਇਕ ਬੋਤਲ ਸ਼ਰਾਬ ਦੀ ਮੁਫਤ ਦੇਣ ਦੇ ਗੁਨਾਹਗਾਰ ਹਨ। ਉਹ ਹਵਾਲਾ ਰਾਹੀਂ ਪੈਸਾ ਇਧਰ ਉਧਰ ਕਰ ਕੇ ਗੋਆ ਚੋਣਾਂ ਵਿਚ ਖਰਚਣ ਦੇ ਵੀ ਦੋਸ਼ੀ ਹਨ।
ਅਜਿਹੇ ਅਪਰਾਧੀ ਦੀ ਤਸਵੀਰ ਉਸ ਭਗਤ ਸਿੰਘ ਨਾਲ ਕਿਵੇਂ ਲੱਗ ਸਕਦੀ ਹੈ ਜਿਸਨੇ ਭਰ ਜਵਾਨੀ ਵਿਚ ਦੇਸ਼ ਵਾਸਤੇ ਸ਼ਹਾਦਤ ਦਿੱਤੀ ਤੇ ਪਾਰਲੀਮੈਂਟ ਵਿਚ ਬੈਠੇ ਗੋਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸੇ ਤਰੀਕੇ ਡਾ. ਬੀ ਆਰ ਅੰਬੇਡਕਰ ਵੱਲੋਂ ਸਮਾਜ ਦੇ ਦਬੇ ਕੁਚਲੇ ਵਰਗ ਨੂੰ ਉੱਚਾ ਚੁੱਕਣ ਵਾਸਤੇ ਪਾਏ ਯੋਗਦਾਨ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਦੇਸ਼ ਵਾਸਤੇ ਸੰਵਿਧਾਨ ਦਾ ਨਿਰਮਾਣ ਵੀ ਕੀਤਾ ਸੀ।
ਸਰਦਾਰ ਸਿਰਸਾ ਨੇ ਕਿਹਾ ਕਿ ਆਪ ਨੇ ਇਕ ਵੱਡਾ ਗੁਨਾਹ ਕੀਤਾ ਹੈ ਤੇ ਇਸ ਮਹਾਂਪਾਪ ਮੁਆਫ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਲੋਕ ਕੇਜਰੀਵਾਲ ਦੀ ਤਸਵੀਰ ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਨਾਲ ਲਗਾਉਣ ਦੇ ਇਸ ਘਿਨੌਣੇ ਅਪਰਾਧ ਲਈ ਇਹਨਾਂ ਨੂੰ ਕਦੇ ਮੁਆਫ ਨਹੀਂ ਕਰਨਗੇ। ਉਹਨਾਂ ਕਿਹਾ ਕਿ ਇਹ ਉਹੀ ਲੋਕ ਹਨ ਜੋ ਕਹਿੰਦੇ ਸੀ ਸੁਰੱਖਿਆ ਨਹੀਂ ਲਵਾਂਗੇ, ਆਪਣੀਆਂ ਤਸਵੀਰਾਂ ਨਹੀਂ ਲਗਾਵਾਂਗੇ ਤੇ ਹੁਣ ਇਹਨਾਂ ਨੇ ਦਿੱਲੀ ਤੇ ਪੰਜਾਬ ਵਿਚ ਇਕ ਇੰਚ ਵੀ ਥਾਂ ਅਜਿਹੀ ਨਹੀਂ ਛੱਡੀ ਜਿਥੇ ਆਪਣੀਆਂ ਤਸਵੀਰਾਂ ਨਾ ਲਗਾਈਆਂ ਹੋਣ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।