Home / ਭਾਰਤ / ਆਮੀਰ ਖਾਨ ਦੀ ਨਵੀ ਲੁੱਕ ਹੋਈ ਵਾਇਰਲ, ਕਰੀਨਾ ਅਤੇ ਖਾਨ “ਲਾਲ ਸਿੰਘ ਚੱਢਾ” ‘ਚ ਕੁਝ ਇਸ ਤਰ੍ਹਾਂ ਦੇਣਗੇ ਦਿਖਾਈ!

ਆਮੀਰ ਖਾਨ ਦੀ ਨਵੀ ਲੁੱਕ ਹੋਈ ਵਾਇਰਲ, ਕਰੀਨਾ ਅਤੇ ਖਾਨ “ਲਾਲ ਸਿੰਘ ਚੱਢਾ” ‘ਚ ਕੁਝ ਇਸ ਤਰ੍ਹਾਂ ਦੇਣਗੇ ਦਿਖਾਈ!

ਨਵੀਂ ਦਿੱਲੀ : ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਆਮੀਰ ਖਾਨ ਇੰਨੀ ਦਿਨੀਂ ਆਪਣੀ ਨਵੀਂ ਫਿਲਮ ਲਾਲ ਸਿੰਘ ਚੱਡਾ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ।

ਇਸ ਫਿਲਮ ਦੀ ਸੂਟਿੰਗ ਸ਼ੁਰੂ ਹੋ ਗਈ ਹੈ ਅਤੇ ਇਹ ਫਿਲਮ ਅਗਲੇ ਸਾਲ ਤੱਕ ਸਿਨੇਮਾਂ ਘਰਾਂ ਦੀਆਂ ਸਕਰੀਨਾਂ ‘ਤੇ ਆ ਜਾਵੇਗੀ।ਪਰ ਇਸ ਤੋਂ ਪਹਿਲਾਂ ਆਮੀਰ ਖਾਨ ਦਾ ਨਵਾਂ ਅੰਦਾਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

ਦੱਸ ਦਈਏ ਕਿ ਇਸ ਫਿਲਮ ਅੰਦਰ ਆਮੀਰ ਖਾਨ ਇੱਕ ਸਰਦਾਰ ਦੇ ਕਿਰਦਾਰ ਵਿੱਚ ਨਜਰ ਆ ਰਹੇ ਹਨ।

ਸਿਰ ‘ਤੇ ਦਸਤਾਰ ਅਤੇ ਲੰਬੀ ਦਾੜ੍ਹੀ ਨਾਲ ਆਮੀਰ ਖਾਨ ਦੀ ਦਿੱਖ ਕਾਫੀ ਪ੍ਰਭਾਵਸ਼ਾਲੀ ਦਿਖਾਈ ਦੇ ਰਹੀ ਹੈ।

ਦੱਸਣਯੋਗ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਫਿਲਮ ਦੀ ਅਦਾਕਾਰਾ ਕਰੀਨਾ ਕਪੂਰ ਦਾ ‘ਲਾਲ ਸਿੰਘ ਚੱਡਾ’ ਨਾਲ ਜੁੜਿਆ ਲੁੱਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ’ ਚ ਕਰੀਨਾ ਕਪੂਰ ਇਕ ਆਮ ਕੁੜੀ ਦੇ ਰੂਪ ‘ਚ ਦਿਖਾਈ ਦਿੱਤੀ ਸੀ।

ਇਸ ਲੁੱਕ ‘ਚ ਕਰੀਨਾ ਕਪੂਰ ਪਿੰਕ ਅਤੇ ਵ੍ਹਾਈਟ ਸਲਵਾਰ ਕਮੀਜ਼’ ਚ ਨਜ਼ਰ ਆਈ।

Check Also

ਕੋਵਿਡ-19 : ਦੇਸ਼ ਵਿੱਚ ਵਾਇਰਸ ਨਾਲ ਹੁਣ ਤੱਕ 41 ਦੀ ਮੌਤ, 1417 ਲੋਕ ਸੰਕਰਮਿਤ

ਨਵੀਂ ਦਿੱਲੀ : ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਰੁਕਣ ਦਾ ਨਾਮ ਨਹੀਂ …

Leave a Reply

Your email address will not be published. Required fields are marked *