ਹੁਣ ਹਰਿਆਣ ਸੂਬੇ ‘ਚ INDIA ਗਠਜੋੜ ਨੂੰ ਲੱਗਿਆ ਝਟਕਾ

Prabhjot Kaur
2 Min Read

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ INDIA ਗਠਜੋੜ ਨੂੰ ਝਟਕੇ ‘ਤੇ ਝਟਕਾ ਲੱਗਾ ਰਿਹਾ ਹੈ। ਪੰਜਾਬ, ਬਿਹਾਰ ਤੇ ਬੰਗਾਲ ਤੋਂ ਬਾਅਦ ਹੁਣ ਹਰਿਆਣਾ ਨੂੰ ਲੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ।

ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ‘ਆਪ’ ਹਰਿਆਣਾ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਾਰਟੀ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਇਕੱਲੇ ਹੀ ਚੋਣ ਲੜੇਗੀ ਪਰ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਹ ਇੰਡੀਆ ਗਠਜੋੜ ਨਾਲ ਮਿਲ ਕੇ ਲੜੇਗੀ। ਕੇਜਰੀਵਾਲ ਦੇ ਇਸ ਐਲਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਅਜਿਹਾ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਪੰਜਾਬ ਵਿੱਚ ਪਾਰਟੀ ਨੇ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ, INDIA ਗਠਜੋੜ ਨੂੰ ਝਟਕਾ ਦਿੰਦੇ ਹੋਏ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਵੀ ਪੱਛਮੀ ਬੰਗਾਲ ‘ਚ ਲੋਕ ਸਭਾ ਚੋਣਾਂ ਇਕੱਲੇ ਲੜੇਗੀ।ਬਿਹਾਰ ਵਿੱਚ ਨਿਤੀਸ਼ ਕੁਮਾਰ ਦੀ ਜੇਡੀਯੂ ਪਾਰਟੀ ਵੀ ਇੰਡੀਆ ਗਠਜੋੜ ਤੋਂ ਬਾਹਰ ਹੋ ਗਈ ਹੈ। ਹਾਲਾਂਕਿ ਕੇਜਰੀਵਾਲ ਨੇ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਲਈ ਦਰਵਾਜ਼ੇ ਖੁੱਲ੍ਹੇ ਰੱਖੇ ਹਨ।

ਹਰਿਆਣਾ ਦੇ ਜੀਂਦ ‘ਚ ‘ਆਪ’ ਦੀ ‘ਬਦਲਾਵ ਜਨ ਸਭਾ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਅੱਜ ਲੋਕਾਂ ਨੂੰ ਸਿਰਫ਼ ਇੱਕ ਪਾਰਟੀ ‘ਤੇ ਭਰੋਸਾ ਹੈ, ਉਹ ਹੈ ਆਮ ਆਦਮੀ ਪਾਰਟੀ। ਇੱਕ ਪਾਸੇ ਉਹ ਪੰਜਾਬ ਦੇਖਦੇ ਹਨ ਤੇ ਦੂਜੇ ਪਾਸੇ ਦਿੱਲੀ ਵਿੱਚ ਸਾਡੀ ਸਰਕਾਰ। ਅੱਜ ਹਰਿਆਣਾ ਇੱਕ ਵੱਡੇ ਬਦਲਾਅ ਦੀ ਤਲਾਸ਼ ਵਿੱਚ ਹੈ। ਪਹਿਲਾਂ ਦਿੱਲੀ ਤੇ ਪੰਜਾਬ ਵਿੱਚ ਲੋਕਾਂ ਨੇ ਇਹ ਵੱਡਾ ਬਦਲਾਅ ਕੀਤਾ ਤੇ ਹੁਣ ਉੱਥੋਂ ਦੇ ਲੋਕ ਖੁਸ਼ ਹਨ। ‘ਆਪ’ ਸਾਰੀਆਂ 90 ਸੀਟਾਂ ‘ਤੇ ਚੋਣ ਲੜੇਗੀ ਤੇ ਅਸੀਂ ਹਰਿਆਣਾ ‘ਚ ਅਗਲੀ ਸਰਕਾਰ ਬਣਾਵਾਂਗੇ। ਇਸ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾ ਦੇਵੇਗਾ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment