ਫ਼ਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਆਮਿਰ ਖਾਨ, ਫਿਰ ਵੀ ਜਾਰੀ ਰੱਖਿਆ ਕੰਮ

TeamGlobalPunjab
1 Min Read

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਇਨ੍ਹੀ ਦਿਨੀਂ ਆਪਣੀ ਮੋਸਟ ਅਵੇਟਿਡ ਫਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਲਈ ਦਿੱਲੀ ਵਿੱਚ ਹਨ। ਬੀਤੇ ਦਿਨੀਂ ਕਰੀਨਾ ਕਪੂਰ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ।

ਉੱਥੇ ਹੀ ਹੁਣ ਸੈੱਟ ‘ਤੇ ਮੌਜੂਦ ਇੱਕ ਸੂਤਰ ਨੇ ਦੱਸਿਆ ਕਿ ਕੁਝ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਆਮਿਰ ਖਾਨ ਦੀ ਪਸਲੀ ਵਿੱਚ ਸੱਟ ਲੱਗ ਗਈ ਹੈ। ਹਾਲਾਂਕਿ ਇਸ ਵਜ੍ਹਾ ਕਾਰਨ ਫ਼ਿਲਮ ਦੀ ਸ਼ੂਟਿੰਗ ਵਿੱਚ ਕੋਈ ਅੜ੍ਚਨ ਨਹੀਂ ਆਈ। ਆਮਿਰ ਨੇ ਬਸ ਆਪਣੀ ਹਾਲਤ ਦਾ ਜਾਇਜ਼ਾ ਲਿਆ ਅਤੇ ਕੁਝ ਹੀ ਸਮੇਂ ਵਿਚ ਦਵਾਈਆਂ ਦੀ ਮਦਦ ਨਾਲ ਸ਼ੂਟਿੰਗ ਸ਼ੁਰੂ ਕਰ ਦਿੱਤੀ।

ਪਸਲੀ ਵਿੱਚ ਲੱਗੀ ਸੱਟ ਤੋਂ ਬਾਅਦ ਵੀ ਆਮਿਰ ਹਾਲੇ ਵੀ ਸ਼ੂਟਿੰਗ ਕਰ ਰਹੇ ਹਨ। ਇਹ ਜਾਣਦੇ ਹੋਏ ਕਿ ਪੂਰੀ ਸ਼ੂਟਿੰਗ ਸ਼ਡਿਊਲ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਆਮਿਰ ਆਪਣੇ ਵੱਲੋਂ ਕੋਈ ਦੇਰੀ ਨਹੀਂ ਕਰਨਾ ਚਾਹੁੰਦੇ ਇਸ ਲਈ ਨਿਸਚਿਤ ਸਮੇਂ ਤੱਕ ਜ਼ਰੂਰੀ ਦਵਾਈਆਂ ਦੇ ਨਾਲ ਆਪਣੀ ਸੱਟ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਲਾਲ ਸਿੰਘ ਚੱਢਾ ਟੀਮ ਵੱਲੋਂ ਸ਼ੂਟਿੰਗ ਲਈ ਸਾਰੀ ਜ਼ਰੂਰੀ ਸਾਵਧਾਨੀਆਂ ਅਤੇ ਸੁਰੱਖਿਆ ਉਪਰਾਲਿਆਂ ਦਾ ਪਾਲਣ ਕੀਤਾ ਜਾ ਰਿਹਾ ਹੈ। ਆਮਿਰ ਅਕਸਰ ਆਪਣੇ ਕਿਰਦਾਰਾਂ ਵਿੱਚ ਲੱਗਣ ਵਾਲੀ ਸਖ਼ਤ ਮਿਹਨਤ ਲਈ ਸਰਾਹੇ ਜਾਂਦੇ ਰਹੇ ਹਨ।

- Advertisement -

Share this Article
Leave a comment