ਕੋਰੋਨਾ ਵਾਇਰਸ ਦੌਰਾਨ ਪੰਜਾਬ ਸਰਕਾਰ ਵਰਤ ਰਹੀ ਭੁਲੇਖਾਪਾਉ ਨੀਤੀ : ਅਮਨ ਅਰੋੜਾ

TeamGlobalPunjab
1 Min Read

ਚੰਡੀਗੜ੍ਹ: ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦੌਰਾਨ ਸਿਆਸਤਦਾਨਾਂ ਦੀਆਂ ਬਿਆਨਬਾਜੀਆਂ ਵੀ ਤੇਜ ਹੁੰਦੀਆਂ ਜਾ ਰਹੀਆਂ ਹਨ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਹੈ ।

ਦਸ ਦੇਈਏ ਕਿ ਅਮਨ ਅਰੋੜਾ ਵਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਗਿਆ ਹੈ ਕਿ ਉਨ੍ਹਾਂ ਵਲੋ ਵਰਤੀ ਜਾ ਰਹੀ ਨੀਤੀ ਭੁਲੇਖਾਪਾਉ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਜਾ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਤਨਖਾਹਾਂ ਦੇਣ ਨਾਲ ਸਰਕਾਰ ਦੀਵਾਲੀਆ ਹੋ ਜਾਵੇਗੀ ਉਥੇ ਹੀ ਪੰਜਾਬ ਸਰਕਾਰ ਦੇ ਡਿਪਟੀ ਕਮਿਸ਼ਨਰ ਕੈਪਟਨ ਅਮਰਿੰਦਰ ਸਿੰਘ ਨੂੰ ਤਨਖਾਹਾਂ ਦੇਣ ਲਈ ਅਪੀਲ ਕਰ ਰਹੇ ਹਨ । ਜਿਸ ਨਾਲ ਲੋਕਾਂ ਵਿੱਚ ਭੁਲੇਖਾਪਾਉ ਨੀਤੀ ਬਣ ਰਹੀ ਹੈ ।

ਅਰੋੜਾ ਨੇ ਕਿਹਾ ਕਿ ਇਸ ਨਾਲ ਵਪਾਰੀ ਵਰਗ,  ਦੁਕਾਨਦਾਰਾਂ ਆਦਿ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਮਦਦ ਲਈ ਕਿਸ ਕੋਲ ਜਾਣ ।

- Advertisement -

Share this Article
Leave a comment