ਚੰਡੀਗੜ੍ਹ : ਦੇਸ਼ ਦੇ ਵੱਖ ਵੱਖ ਸੂਬਿਆਂ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ ਪੰਜਾਬ ਅੰਦਰ ਵੀ ਜ਼ਿਮਨੀ ਚੋਣਾਂ ਸਮਾਪਤ ਹੋ ਗਈਆਂ ਹਨ ਅਤੇ ਇਨ੍ਹਾਂ ਚੋਣਾਂ ਦੌਰਾਨ ਸੱਤਾਧਾਰੀ ਕਾਂਗਰਸ ਪਾਰਟੀ ਨੇ ਚਾਰ ਵਿੱਚੋਂ ਤਿੰਨ ਵਿਧਾਨ ਸਭਾ ਸੀਟਾਂ ‘ਤੇ ਜਿੱਤ ਯਕੀਨੀ ਬਣਾਈ ਹੈ। ਉੱਥੇ ਹੀ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਉਸ ਨੇ ਆਪਣੀ ਪੁਰਾਣੀ ਸੀਟ ਵੀ ਗਵਾ ਲਈ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦਾਖਾਂ ਸੀਟ ਦੀ ਜਿੱਥੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਐਚ ਐਸ ਫੂਲਕਾ ਨੇ ਆਪ ਦੀ ਸੀਟ ਤੋਂ ਚੋਣ ਲੜ ਕੇ 58923 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ ਉੱਥੇ ਉਨ੍ਹਾਂ ਦੇ ਅਸਤੀਫਾ ਦੇਣ ਤੋਂ ਬਾਅਦ ਜਦੋਂ ਹੁਣ ਮੁੜ ਤੋਂ ਜ਼ਿਮਨੀ ਚੋਣ ਹੋਈ ਤਾਂ ਪਾਰਟੀ ਨੇ ਇਹ ਸੀਟ ਗਵਾ ਲਈ।
ਦੱਸ ਦਈਏ ਕਿ ਚਾਰ ਵਿਧਾਨ ਸਭਾ ਹਲਕਿਆਂ ਅੰਦਰ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ‘ਤੇ ਜਿੱਤ ਹਾਸਲ ਨਹੀਂ ਹੋਈ। ਇਸ ਨੂੰ ਦੇਖਦਿਆਂ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਹੁਣ ਲੋਕਾਂ ਨੂੰ ਆਮ ਆਦਮੀ ਪਾਰਟੀ ‘ਤੇ ਹੁਣ ਭਰੋਸਾ ਨਹੀਂ ਰਿਹਾ।
ਦਾਖਾਂ ਸੀਟ ਤੋਂ ਹੋਈ ਜ਼ਿਮਨੀ ਚੋਣ ਦੌਰਾਨ ਜੇਕਰ ਵੋਟਾਂ ਦੀ ਗੱਲ ਕਰੀਏ ਤਾਂ ਇੱਥੋਂ ਜੇਤੂ ਰਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ 66297 ਵੋਟਾਂ ਹਾਸਲ ਕੀਤੀਆਂ। ਆਮ ਆਦਮੀ ਪਾਰਟੀ ਨੂੰ ਮਿਲੀਆਂ ਜੇਕਰ ਚਾਰੇ ਸੀਟਾਂ ਦੀਆਂ ਵੋਟਾਂ ਦੀ ਗੱਲ ਕਰੀਏ ਤਾਂ ਇਹ ਇਸ ਪ੍ਰਕਾਰ ਸਨ।
ਵਿਧਾਨ ਸਭਾ ਹਲਕਾ | ਉਮੀਦਵਾਰ | ਵੋਟਾਂ |
ਜਲਾਲਾਬਾਦ | ਮੋਹਿੰਦਰ ਸਿੰਘ ਕਚੂਰਾ | 11,301 |
ਫਗਵਾੜਾ | ਸੰਤੋਸ਼ ਕੁਮਾਰ ਗੋਗੀ | 2,908 |
ਦਾਖਾਂ | ਅਮਨਦੀਪ ਸਿੰਘ ਮੋਹੀ | 2,804 |
ਮੁਕੇਰੀਆਂ | ਗੁਰਧਿਆਨ ਸਿੰਘ ਮੁਲਤਾਨੀ | 8,187 |
ਵਿਧਾਨ ਸਭਾ ਹਲਕਾ | ਜੇਤੂ ਉਮੀਦਵਾਰ | ਵੋਟਾਂ |
ਜਲਾਲਾਬਾਦ | ਰਮਿੰਦਰ ਸਿੰਘ ਆਵਲਾ (ਕਾਂਗਰਸ) | 76098 |
ਫਗਵਾੜਾ | ਬਲਵਿੰਦਰ ਸਿੰਘ ਧਾਲੀਵਾਲ (ਕਾਂਗਰਸ) | 49210 |
ਦਾਖਾਂ | ਮਨਪ੍ਰੀਤ ਸਿੰਘ ਇਯਾਲੀ (ਸ਼੍ਰੋਮਣੀ ਅਕਾਲੀ ਦਲ) | 66297 |
ਮੁਕੇਰੀਆਂ | ਇੰਦੂ ਬਾਲਾ (ਕਾਂਗਰਸ) | 53791 |