ਅਲਬਰਟਾ ‘ਚ ਐਸਟ੍ਰਾਜ਼ੇਨੇਕਾ ਵੈਕਸੀਨ ਲੈਣ ਤੋਂ ਬਾਅਦ ਮਹਿਲਾ ਦੀ ਗਈ ਜਾਨ

TeamGlobalPunjab
2 Min Read

ਐਡਮਿੰਟਨ : ਐਸਟ੍ਰਾਜ਼ੇਨੇਕਾ ਵੈਕਸੀਨ ਕਾਰਨ ਕੈਨੇਡਾ ਵਿੱਚ ਇੱਕ ਹੋਰ ਮੌਤ ਹੋਣ ਦੀ  ਖ਼ਬਰ ਹੈ । ਸੂਬੇ ਦੇ ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਫਸਰ ਦੇ ਅਨੁਸਾਰ, ‘ਅਲਬਰਟਾ ਦੀ ਇੱਕ ਔਰਤ ਜਿਸਦੀ ਉਮਰ ਕਰੀਬ 50 ਸਾਲ ਸੀ, ਐਸਟਰਾਜ਼ੇਨੇਕਾ ਕੋਵਿਡ -19 ਟੀਕਾ ਪ੍ਰਾਪਤ ਕਰਨ ਤੋਂ ਬਾਅਦ ਮਰ ਗਈ ਹੈ।’

ਮੰਗਲਵਾਰ ਰਾਤ ਨੂੰ ਜਾਰੀ ਇਕ ਨਿਊਜ਼ ਰੀਲੀਜ਼ ਵਿਚ ਡਾ. ਦੀਨਾ ਹਿੰਸਾਵ ਨੇ ਕਿਹਾ ਕਿ ਇਸ ਮੌਤ ਦੀ ਪੁਸ਼ਟੀ “ਟੀਕੇ ਤੋਂ ਪ੍ਰੇਰਿਤ ਵੈਕਸੀਨ ਇਮਿਊਨ ਥ੍ਰੋਮੋਬੋਟਿਕ ਥ੍ਰੋਮੋਸਾਈਟਸਪੀਨਿਆ” (VITT) ਨਾਲ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਹਿੰਸ਼ਾਅ ਨੇ ਕਿਹਾ ਕਿ ਮਰੀਜ਼ ਦੀ ਗੁਪਤਤਾ ਦੇ ਕਾਰਨਾਂ ਕਰਕੇ, ਉਹ ਇਸ ਕੇਸ ਦੀ ਵਾਧੂ ਜਾਣਕਾਰੀ ਨਹੀਂ ਦੇਣਗੇ।

ਡਾ਼. ਹਿੰਸ਼ਾਅ ਨੇ ਕਿਹਾ, ਕੋਈ ਵੀ ਮੌਤ ਦੁਖਦਾਈ ਹੈ, ਪਰ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕੋਵਿਡ-19 ਨਾਲ ਮਰਨ ਤੋਂ ਬਹਿਤਰ ਇਸ ਤੋਂ ਬਚਾਅ ਲਈ ਵੈਕਸੀਨ ਲੈਣਾ ਹੈ।

“ਅਲਬਰਟਾ ਵਿੱਚ VITT ਦਾ ਇਹ ਦੂਜਾ ਮਾਮਲਾ ਹੈ, ਜਦੋਂ ਕਿ ਕਿਸੇ ਨਾਗਰਿਕ ਦੇ ਵੈਕਸੀਨ ਦੇ ਸਾਈਡ ਇਫੈਕਟ ਕਾਰਨ ਜਾਨ ਗੁਆਉਣ ਦਾ ਇਹ ਪਹਿਲਾ ਮਾਮਲਾ ਹੈ। ਸਿਹਤ ਅਧਿਕਾਰੀਆਂ ਅਨੁਸਾਰ ਅਲਬਰਟਾ ਵਿਚ ਚਲਾਈ ਗਈ ਵੈਕਸੀਨੇਸ਼ਨ ਮੁਹਿੰਮ ਅਧੀਨ ਕੋਵੀਸ਼ੈਲਡ / ਐਸਟ੍ਰਾਜ਼ੇਨੇਕਾ ਦੀਆਂ 2,53,000 ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹਨਾਂ ਵਿਚੋਂ ਸਿਰਫ ਇਹ ਹੀ ਵੀਆਈਟੀ ਨਾਲ ਸਬੰਧਤ ਮੌਤ ਹੈ ।

ਹਿੰਸ਼ਾਅ ਅਨੁਸਾਰ ਐਸਟਰਾਜ਼ੇਨੇਕਾ ਟੀਕਾ ਦੀ ਕੌਮਾਂਤਰੀ ਔਸਤ ਅਨੁਸਾਰ ਵੀਆਈਟੀਟੀ ਦੇ ਮਾਮਲੇ 1,00,000 ਤੋਂ 2,50,000 ਖੁਰਾਕਾਂ ਵਿਚ ਇੱਕਾ ਦੁੱਕਾ ਹੀ ਦਰਜ ਕੀਤੇ ਗਏ ਹਨ ।

Share this Article
Leave a comment