ਕਪੂਰ ਖ਼ਾਨਦਾਨ ’ਚ ਸੋਗ ਦੀ ਲਹਿਰ, ਮੁੜ ਲੱਗਿਆ ਵੱਡਾ ਝਟਕਾ

TeamGlobalPunjab
1 Min Read

 ਨਿਊਜ਼ ਡੈਸਕ : ਬਾਲੀਵੁੱਡ ਫਿਲਮ ਇੰਡਸਟਰੀ ਤੋਂ ਇਕ ਵਾਰ ਫਿਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦਿੱਗਜ ਅਦਾਕਾਰ ਰਿਸ਼ੀ ਕਪੂਰ ਤੋਂ ਬਾਅਦ ਹੁਣ ਉਨ੍ਹਾਂ ਦੇ ਛੋਟੇ ਭਰਾ ਰਾਜੀਵ ਕਪੂਰ ਦਾ ਦੇਹਾਂਤ ਹੋ ਗਿਆ ਹੈ। 58 ਸਾਲ ਦੇ ਰਾਜੀਵ ਕਪੂਰ ਦੀ ਮੌਤ ਹਾਰਟ ਅਟੈਕ ਕਰਕੇ ਹੋਈ ਹੈ। ਉਨ੍ਹਾਂ ਦੇ ਦੇਹਾਂਤ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਸਗੋਂ ਪੂਰੀ ਫਿਲਮ ਇੰਡਸਟਰੀ ’ਚ ਸੋਗ ਦੀ ਲਹਿਰ ਹੈ। ਰਿਸ਼ੀ ਕਪੂਰ ਤੋਂ ਬਾਅਦ ਰਾਜੀਵ ਕਪੂਰ ਦੀ ਮੌਤ ਕਪੂਰ ਖ਼ਾਨਦਾਨ ਲਈ ਇਕ ਵੱਡਾ ਝਟਕਾ ਹੈ।

ਐਕਟਰ ਰਾਜੀਵ ਕਪੂਰ ਨੂੰ ਬੀਤੇ ਮੰਗਲਵਾਰ ਨੂੰ ਹਾਰਟ ਅਟੈਕ ਆਇਆ। ਤੁਰੰਤ ਉਨ੍ਹਾਂ ਦੇ ਵੱਡੇ ਭਰਾ ਰਣਧੀਰ ਕਪੂਰ ਉਨ੍ਹਾਂ ਨੂੰ ਹਸਪਤਾਲ ਲੈ ਕੇ ਪਹੁੰਚੇ, ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ। ਹਸਪਤਾਲ ’ਚ ਡਾਕਟਰਾਂ ਨੇ ਰਾਜੀਵ ਕਪੂਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

 ਛੋਟੇ ਭਰਾ ਰਾਜੀਵ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਰਣਧੀਰ ਕਪੂਰ ਨੇ ਕਿਹਾ, ‘ਮੈਂ ਆਪਣੇ ਛੋਟੇ ਭਰਾ ਨੂੰ ਗੁਆ ਲਿਆ। ਰਾਜੀਵ ਦਾ ਦੇਹਾਂਤ ਹੋ ਗਿਆ ਹੈ। ਡਾਕਟਰਾਂ ਨੇ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਹ ਉਸਨੂੰ ਬਚਾ ਨਾ ਸਕੇ।’ ਰਣਧੀਰ ਕਪੂਰ ਤੋਂ ਇਲਾਵਾ ਨੀਤੂ ਸਿੰਘ ਨੇ ਵੀ ਸੋਸ਼ਲ ਮੀਡੀਆ ’ਤੇ ਰਾਜੀਵ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਦੁੱਖ ਪ੍ਰਗਟਾਇਆ ਹੈ।

Share this Article
Leave a comment