ਅੰਮ੍ਰਿਤਸਰ : ਸਾਢੇ ਤਿੰਨ ਸਾਲ ਦੀ ਮਾਸੂਮ ਬੱਚੀ ਨਾਲ ਉਸ ਦੇ ਹੀ ਘਰ ‘ਚ ਦੋ ਰਿਸ਼ਤੇਦਾਰ ਨੌਜਵਾਨਾਂ ਵਲੋਂ ਜਬਰ ਜਨਾਹ ਕਰਨ ਦਾ ਦੋਸ਼ ਹੈ। ਬੱਚੀ ਦੇ ਚਾਚੇ ਤੇ ਉਸ ਦੇ ਰਿਸ਼ਤੇ ਵਿੱਚ ਲਗਦੇ ਭਰਾ ਵੱਲੋ ਹੀ ਬੱਚੀ ਦੇ ਨਾਲ ਛੇੜਛਾੜ ਕੀਤੀ ਗਈ। ਬੱਚੀ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ ਹੈ ਤੇ ਉਸ ਨੇ ਆਪਣੀ ਟੀਚਰ ਨੂੰ ਸਾਰੀ ਜਾਣਕਾਰੀ ਦਿੱਤੀ।
ਹਾਲਾਂਕਿ ਸਕੂਲ ਮੈਨੇਜਮੈਂਟ ਨੇ ਇਸ ਬਾਰੇ ਵੀਡੀਓ ਬਣਾਈ ਅਤੇ ਜਦੋਂ ਪਰਿਵਾਰ ਵੱਲੋਂ ਮਾਮਲਾ ਪੁਲਿਸ ਕੋਲ ਪਹੁੰਚਾਇਆ ਗਿਆ ਤਾਂ ਸਕੂਲ ਮੈਨੇਜਮੈਂਟ ਨੇ ਵੀਡੀਓ ਡਿਲੀਟ ਕਰ ਦਿੱਤੀ। ਏਸੀਪੀ ਨਾਰਥ ਗਗਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਚ ਜ਼ੀਰੋ ਐਫਆਈਆਰ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ ਬੱਚੀ ਦੀ ਮਾਂ ਤੇ ਵਕੀਲ ਤੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਿਤ ਬੱਚੀ ਦੀ ਮਾਂ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਓਸਦਾ ਵਿਆਹ ਹੌਇਆ ਸੀ ਤੇ ਪਿੱਛਲੇ ਤਿੰਨ ਚਾਰ ਮਹੀਨੇ ਤੋਂ ਉਸ ਦਾ ਆਪਣੇ ਪਤੀ ਦੇ ਨਾਲ ਝਗੜਾ ਚੱਲ ਰਿਹਾ ਹੈ ਤੇ ਉਹ ਆਪਣੇ ਪੇਕੇ ਪਰਿਵਾਰ ਵਿੱਚ ਰਹਿ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਦੀ ਲੜਕੀ ਤਿੰਨ ਦਿਨ ਉਹਨਾਂ ਕੋਲ ਤੇ ਤਿੰਨ ਦਿਨ ਆਪਣੇ ਪਿਤਾ ਕੋਲ ਰਹਿੰਦੀ ਸੀ ਪਰ ਪਿਛਲੇ ਢਾਈ ਮਹੀਨੇ ਤੋਂ ਉਹਨਾਂ ਨੂੰ ਉਸ ਦੀ ਬੱਚੀ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ।
ਪਤੀ ਨੇ ਬੱਚੀ ਨੂੰ ਜ਼ਬਰਦਸਤੀ ਆਪਣੇ ਕੋਲ ਰੱਖ ਲਿਆ ਸੀ। ਉਨ੍ਹਾਂ ਦੀ ਸਾਢੇ ਤਿੰਨ ਸਾਲ ਦੀ ਬੇਟੀ ਰਤਨ ਸਿੰਘ ਚੌਂਕ ਨੇੜੇ ਇਕ ਨਾਮਵਰ ਸਕੂਲ ਵਿਚ ਪੜ੍ਹਦੀ ਹੈ। ਬੁੱਧਵਾਰ ਨੂੰ ਸਕੂਲ ਮੈਨੇਜਮੈਂਟ ਨੇ ਉਸ ਨੂੰ ਸਕੂਲ ਬੁਲਾਇਆ ਅਤੇ ਘਟਨਾ ਦੀ ਜਾਣਕਾਰੀ ਦਿੱਤੀ। ਬੱਚੀ ਦੇ ਗੁਪਤ ਅੰਗ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਜ਼ਖ਼ਮ ਸਨ। ਇਹ ਦੇਖ ਕੇ ਉਹ ਡਰ ਗਈ। ਸਕੂਲ ਨੇ ਉਨ੍ਹਾਂ ਨੂੰ ਬੱਚੀ ਵੱਲੋਂ ਦੱਸੀ ਘਟਨਾ ਅਤੇ ਦੋ ਮੁਲਜ਼ਮਾਂ ਦੇ ਨਾਂ ਵਾਲੀ ਵੀਡੀਓ ਦਿਖਾਈ ਸੀ। ਘਟਨਾ ਤੋਂ ਬਾਅਦ ਸਕੂਲ ਵਾਲਿਆਂ ਨੇ ਬੱਚੀ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਬਜਾਏ ਉਸ ਨੂੰ ਉਸੇ ਘਰ ਭੇਜ ਦਿੱਤਾ, ਜਿੱਥੇ ਬੱਚੀ ਨਾਲ ਜਬਰ ਜਨਾਹ ਹੋਇਆ ਸੀ। ਇਸ ਸਬੰਧੀ ਜਦੋਂ ਆਪਣੇ ਪਤੀ ਅਤੇ ਸਹੁਰਿਆਂ ਨਾਲ ਗੱਲ ਕੀਤੀ ਤਾਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਪੀੜਤ ਨੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ ਅਤੇ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ।
ਵਕੀਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਬੱਚੀ ਇੱਕ ਨਿਜੀ ਸਕੂਲ ਵਿੱਚ ਪੜ੍ਹਦੀ ਹੈ ਤੇ ਉਸਦੇ ਚਾਚਾ ਤੇ ਇਸ ਦੇ ਵਿੱਚ ਲੱਗਦੇ ਭਰਾ ਵੱਲੋਂ ਉਸ ਨਾਲ ਗਲਤ ਹਰਕਤ ਕੀਤੀ ਗਈ, ਜਿਸ ਦੀ ਜਾਣਕਾਰੀ ਬੱਚੀ ਨੇ ਆਪਣੀ ਟੀਚਰ ਨੂੰ ਦਿੱਤੀ ਤੇ ਉਹਨਾਂ ਵਲੋਂ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਅਸੀਂ ਇਸ ਬਾਰੇ ਥਾਣਾ ਗ੍ਰੀਨ ਐਵਨਿਊ ਦੀ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਹੈ।
ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਇਹ ਦੱਸਿਆ ਕਿ ਸਾਨੂੰ ਸ਼ਿਕਾਇਤ ਆਈ ਸੀ ਇੱਕ ਤਿੰਨ ਸਾਲ ਦੀ ਬੱਚੀ ਦੇ ਨਾਲ ਉਸਦੇ ਚਾਚਾ ਤੇ ਰਿਸ਼ਤੇ ਵਿੱਚ ਲੱਗਦੀ ਭਰਾ ਵੱਲੋਂ ਜਿਸਮਾਨੀ ਸ਼ੋਸ਼ਣ ਕੀਤਾ ਗਿਆ ਹੈ। ਅਸੀਂ ਮੌਕੇ ਤੇ ਪੁੱਜੇ ਹਾਂ ਸਕੂਲ ਦੀ ਟੀਚਰ ਨੂੰ ਸਾਨੂੰ ਜਾਣਕਾਰੀ ਦਿੱਤੀ ਹੈ ਉਸ ਬਿਹਾਫ ਤੇ ਅਸੀਂ ਬਣਦੀ ਕਾਰਵਾਈ ਕਰ ਰਹੇ ਹਾਂ ਤੇ ਬੱਚੀ ਦਾ ਮੈਡੀਕਲ ਕਰਵਾਇਆ ਜਾਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।