ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਸ਼ਰਾਬ ਦੀ ਫੈਕਟਰੀ ‘ਚ ਭਿਆਨਕ ਹਾਦਸਾ ਵਾਪਰਿਆ ਹੈ। ਅਚਾਨਕ ਫੈਕਟਰੀ ‘ਚ ਲੱਗੀ ਅੱਗ ਕਾਰਨ ਹਰ ਪਾਸੇ ਭਜਦੜ ਮੱਚ ਗਈ। ਇੱਥੇ ਦੇ ਪਲਾਟ ਨੰ: 91 ‘ਚ ਇਹ ਹਾਦਸਾ ਵਾਪਰਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਪਲਾਂ ‘ਚ ਇਸ ਨੇ ਪੂਰੀ ਫੈਕਟਰੀ ਨੂੰ ਆਪਣੀ ਗ੍ਰਿਫਤ ‘ਚ ਲੈ ਲਿਆ। ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇੜ ਅਧਿਕਾਰੀਆਂ ਨੇ ਪੂਰੀ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ। ਅਲਕੋਹਲ ਹੋਣ ਕਾਰਨ ਇੱਕ ਵਾਰ ਅੱਗ ‘ਤੇ ਕੰਟਰੋਲ ਪਾਉਣਾ ਮੁਸ਼ਕਲ ਹੋ ਗਿਆ ਸੀ। ਪਰ ਸਾਰੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਫੈਕਟਰੀ ‘ਚ ਸ਼ਾਰਟ ਸਰਕਟ ਹੋਇਆ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ਤੋਂ ਬਾਅਦ ਆਸ ਪਾਸ ਦੀਆਂ ਫੈਕਟਰੀਆਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ।