ਟੈਸਟ ਮੈਚਾਂ ਤੋਂ ਪਹਿਲਾਂ ਅਫਰੀਕੀ ਖਿਡਾਰੀ ਨੇ ਭਾਰਤੀ ਟੀਮ ਲਈ ਦਿੱਤਾ ਅਜਿਹਾ ਬਿਆਨ ਕਿ ਸਾਰੇ ਰਹਿ ਗਏ ਹੈਰਾਨ

TeamGlobalPunjab
2 Min Read

ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡੇ ਜਾਣ ਵਾਲੇ ਤਿੰਨਾਂ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਐਤਵਾਰ ਨੂੰ ਖੇਡਿਆ ਜਾ ਰਿਹਾ ਹੈ। ਇਸ ਮੈਚ ਤੋਂ ਪਹਿਲਾਂ ਹੀ ਅਫਰੀਕੀ ਟੀਮ ਦੇ ਪ੍ਰਸਿੱਧ  ਬੱਲੇਬਾਜ ਟੇਂਬਾ ਬਵੁਮਾ ਨੇ ਭਾਰਤੀ ਖਿਡਾਰੀਆਂ ਲਈ ਇੱਕ ਅਜਿਹਾ ਬਿਆਨ ਦਿੱਤਾ ਹੈ ਕਿ ਚਾਰੇ ਪਾਸੇ ਇਸ ਬਿਆਨ ਦੀ ਚਰਚਾ ਹੋ ਰਹੀ ਹੈ। ਦਰਅਸਲ ਟੇਂਬਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਦੇ ਸਾਰੇ ਖਿਡਾਰੀ ਭਾਰਤੀ ਟੀਮ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਸਟਾਰ ਖਿਡਾਰੀਆਂ ਨਾਲ ਸਜ਼ੀ ਹੋਈ ਬੇਹਤਰੀਨ ਟੀਮ ਹੈ ਪਰ ਉਨ੍ਹਾਂ ਦੀ ਟੀਮ ਦਾ ਇੱਕੋ ਇੱਕ ਮੰਤਵ ਲੜੀ ਨੂੰ ਜਿੱਤਣਾ ਹੈ ਅਤੇ ਇਸ ਲਈ ਉਨ੍ਹਾਂ ਕੋਲ ਹਰ ਖਿਡਾਰੀ ਲਈ ਵੱਖਰੀ ਰਣਨੀਤੀ ਹੈ।

ਬਵੁਮਾ ਨੇ ਦਾਅਵਾ ਕਰਦਿਆਂ ਕਿਹਾ ਕਿ ਭਾਰਤੀ ਟੀਮ ਬੜੀ ਮਜ਼ਬੂਤ ਹੈ ਪਰ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਸਾਡੇ ਕੋਲ ਭਾਰਤੀ ਖਿਡਾਰੀਆਂ ਲਈ ਇੱਕ ਯੋਜਨਾ ਹੈ ਅਤੇ ਅਸੀਂ ਹਰ ਹਾਲਤ ਵਿੱਚ ਇਸ ਲੜੀ ਨੂੰ ਜਿੱਤਣਾ ਹੈ। ਦੱਸ ਦਈਏ ਕਿ 29 ਸਾਲਾ ਟੇਮਬਾ ਬਵੁਮਾ ਨੇ ਦੱਖਣੀ ਅਫਰੀਕਾ ਟੀਮ ਲਈ 36 ਟੈਸਟ ਮੈਚ ਖੇਡੇ ਹਨ ਜਿਸ ਵਿੱਚ ਉਨ੍ਹਾਂ ਨੇ 1716 ਦੌੜਾਂ ਬਣਾਈਆਂ ਹਨ। ਪਰ ਬਵੁਮਾ ਨੇ ਅਜੇ ਤੱਕ ਟੀ20 ਡੈਬਿਊ ਨਹੀਂ ਕੀਤਾ ਹੈ ਤੇ ਉਹ ਇਹ ਸਿਰਫ ਭਾਰਤ ਵਿਰੁੱਧ ਲੜੀ ਦੌਰਾਨ ਕਰਨ ਜਾ ਰਹੇ ਹਨ।

ਟੀ -20 ਸੀਰੀਜ਼ ਲਈ ਭਾਰਤੀ ਟੀਮ- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਕੇ ਐਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਡਬਲਯੂ ਕੇ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਕ੍ਰੂਨਾਲ ਪਾਂਡਿਆ, ਵਾਸ਼ਿੰਗਟਨ ਸੁੰਦਰ, ਰਾਹੁਲ ਚਹਾਰ, ਖਲੀਲ ਅਹਿਮਦ, ਦੀਪਕ ਚਾਹਰ ਅਤੇ ਨਵਦੀਪ ਸੈਣੀ।

Share this Article
Leave a comment