ਕਾਲੇ ਧਨ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਬਣਾਈ ਇਕ ਵਿਸ਼ੇਸ਼ ਟੀਮ

TeamGlobalPunjab
1 Min Read

ਨਵੀਂ ਦਿੱਲੀ :ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਲੋਕਸਭਾ ‘ਚ ਦੱਸਿਆ ਕਿ 14300 ਕਰੋੜ ਰੁਪਏ ਤੋਂ ਵੱਧ ਦੇ ਅਣ-ਐਲਾਨੇ ਵਿਦੇਸ਼ ਜਾਇਦਾਦ ਤੇ ਆਮਦਨ ਨਾਲ ਜੁੜੇ 475 ਮਾਮਲਿਆਂ ‘ਚ ਇਨਕਮ ਟੈਕਸ ਵਿਭਾਗ ਨੇ ਨੋਟਿਸ ਜਾਰੀ ਕੀਤੇ ਹਨ। ਠਾਕੁਰ ਨੇ ਕਿਹਾ ਕਿ 8460 ਕਰੋੜ ਰੁਪਏ ਦਾ ਕਾਲਾ ਧਨ ਜ਼ਬਤ ਕੀਤਾ ਗਿਆ ਹੈ ਤੇ ਉਸ ‘ਤੇ 1290 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ। ਇਕ ਰਕਮ ਵਿਦੇਸ਼ੀ ਬੈਂਕਾਂ ‘ਚ ਜਮ੍ਹਾਂ ਕੀਤੀ ਗਈ ਸੀ। ਠਾਕੁਰ ਨੇ ਕਿਹਾ ਕਿ ਪਨਾਮਾ ਪੇਪਰ ਲੀਕ ਮਾਮਲੇ ਨਾਲ ਜੁੜੀ ਜਾਂਚ ‘ਚ ਹੁਣ ਤਕ 1700 ਕਰੋੜ ਰੁਪਏ ਦੇ ਅਣ-ਐਲਾਨੇ ਵਿਦੇਸ਼ ਨਿਵੇਸ਼ ਦਾ ਪਤਾ ਲੱਗਾ ਹੈ।

ਠਾਕੁਰ ਨੇ ਕਿਹਾ ਕਿ ਕਾਲੇ ਧਨ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਸਰਕਾਰ ਨੇ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਇਸ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਸੁਪਰੀਮ ਕੋਰਟ ਦੇ ਦੋ ਸਾਬਕਾ ਜੱਜ ਹਨ। ਸਰਕਾਰ ਨੇ ਸਾਰਕ ਦੇਸ਼ਾਂ ਨਾਲ ਹੀ ਕਈ ਹੋਰ ਦੇਸ਼ਾਂ ਨਾਲ ਟੈਕਸ ਸਬੰਧੀ ਸੂਚਨਾਵਾਂ ਦੀ ਅਦਲਾ-ਬਦਲੀ ਲਈ ਸਮਝੌਤੇ ਕੀਤੇ ਹਨ।

TAGGED: ,
Share this Article
Leave a comment