ਆਕਸਰ ਅਵਾਰਡ ਤੋਂ ਪਹਿਲਾਂ RRR ਨੂੰ ਮਿਲਿਆ ਖਾਸ ਤੋਹਫਾ

Global Team
1 Min Read

ਨਵੀਂ ਦਿੱਲੀ: ਪ੍ਰਸਿੱਧ ਮੂਫੀ ਆਰ ਆਰ ਆਰ ਨੇ ਵਿਦੇਸ਼ੀ ਧਰਤੀ *ਤੇ ਵੀ ਧਮਾਲਾ ਪਾ ਦਿੱਤੀਆਂ ਹਨ।ਨਿਰਮਾਤਾ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਆਰਆਰਆਰ ਇਸ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਹੈ। ਇਸ ਫਿਲਮ ਨੂੰ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਨੇ ਅਗਲੇ ਸਾਲ ਹੋਣ ਵਾਲੇ ਆਸਕਰ ਐਵਾਰਡ 2023 ਲਈ ਵੀ ਅਪਲਾਈ ਕੀਤਾ ਹੈ। ਆਸਕਰ ਵਿੱਚ ਜਾਣ ਤੋਂ ਪਹਿਲਾਂ ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਨੇ ਵਿਦੇਸ਼ਾਂ ਵਿੱਚ ਖਾਸ ਸਫਲਤਾ ਹਾਸਲ ਕੀਤੀ ਹੈ। ਫਿਲਮ ਨੇ ਮੰਗਲਵਾਰ ਰਾਤ ਨੂੰ ਲਾਸ ਏਂਜਲਸ ਵਿੱਚ ਆਯੋਜਿਤ 50ਵੀਂ ਐਨੀਵਰਸਰੀ ਸੈਟਰਨ ਅਵਾਰਡਸ ਵਿੱਚ ਸਰਵੋਤਮ ਅੰਤਰਰਾਸ਼ਟਰੀ ਫਿਲਮ ਦਾ ਪੁਰਸਕਾਰ ਹਾਸਲ ਕੀਤਾ ਹੈ।

- Advertisement -

ਸੈਟਰਨ ਐਵਾਰਡਸ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਤੇ ਇਹ ਜਾਣਕਾਰੀ ਦਿੱਤੀ ਹੈ। ਸ਼ੈਟਰਨ ਅਵਾਰਡ ਬਹੁਤ ਹੀ ਵਧੀਆ ਫਿਲਮਾਂ ਨੂੰ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਅਗਲੇ ਸਾਲ ਦੇ ਆਸਕਰ ਅਵਾਰਡ ਦੀ ਦੌੜ ਵਿੱਚ ਪਹਿਲਾ ਸਟਾਪ ਮੰਨਿਆ ਜਾਂਦਾ ਹੈ। ਸੈਟਰਨ ਅਵਾਰਡ ਅਕੈਡਮੀ ਆਫ਼ ਸਾਇੰਸ ਫਿਕਸ਼ਨ, ਫੈਨਟਸੀ ਅਤੇ ਹੌਰਰ ਫਿਲਮਾਂ ਦੁਆਰਾ ਪੇਸ਼ ਕੀਤੇ ਜਾਂਦੇ ਹਨ।

- Advertisement -

 

Share this Article
Leave a comment