ਜਲੰਧਰ: ਸਾਹਿਬ ਕਾਂਸ਼ੀ ਰਾਮ ਜੀ ਦੇ 88ਵੇਂ ਜਨਮ ਦਿਨ ਦੀ ਬਹੁਜਨ ਸਮਾਜ ਨੂੰ ਲੱਖ ਲੱਖ ਵਧਾਈਆਂ ਦਿੰਦੇ ਹੋਏ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਸਮਾਗਮ ਹੋਇਆ। ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ‘ਚ ਪੰਜਾਬ ਇੰਚਾਰਜ ਵਿਪੁਲ ਕੁਮਾਰ ਅਤੇ ਨਵਾਂਸ਼ਹਿਰ ਤੋਂ ਬਸਪਾ ਐਮਐਲਏ ਡਾ ਨਛੱਤਰ ਪਾਲ ਸ਼ਾਮਿਲ ਹੋਏ ।
ਗੜ੍ਹੀ ਨੇ ਕਿਹਾ ਕਿ ਅੱਜ ਪੰਜਾਬ ਦੇ ਬਹੁਜਨ ਸਮਾਜ ਦੇ ਲੋਕਾਂ ਲਈ ਯਾਦਗਾਰੀ ਦਿਨ ਹੈ। ਜਲੰਧਰ ਵਿਖੇ ਮਾਰਚ 2003 ਵਿੱਚ ਬਸਪਾ ਪਾਰਟੀ ਦਾ ਸੂਬਾ ਦਫਤਰ ਖਰੀਦਿਆ ਗਿਆ ਸੀ, ਅੱਜ 19 ਸਾਲ ਪੂਰੇ ਹੋ ਚੁੱਕੇ ਹਨ। ਇਹਨਾ 19 ਸਾਲਾਂ ਵਿਚ ਇਕ ਵੀ MLA ਜਾਂ MP ਜਲੰਧਰ ਦਫਤਰ ਵਿਚ ਜਿੱਤਕੇ ਪ੍ਰਵੇਸ਼ ਨਾ ਕਰ ਸਕਿਆ। ਅੱਜ ਦਫਤਰ ਦੀ ਸਥਾਪਨਾ ਦੇ 20ਵੇਂ ਸਾਲ ਵਿੱਚ ਪਹਿਲਾ MLA, ਹਾਥੀ ਚੋਣ ਨਿਸ਼ਾਨ ਤੋਂ ਜਿੱਤਿਆ, ਨਵਾਂਸਹਿਰ ਦਾ ਬਸਪਾ ਵਿਧਾਇਕ ਡਾ ਨਛੱਤਰ ਪਾਲ ਬਸਪਾ ਪੰਜਾਬ ਲਈ ਸ਼ੁੱਭ ਸ਼ਗਨ ਬਣਕੇ ਦਫਤਰ ਪਰਵੇਸ਼ ਕਰੇਗਾ। ਇਸ ਮੌਕੇ ਵਿਪੁਲ ਕੁਮਾਰ ਜੀ ਨੇ ਸੰਬੋਧਨ ਵਿੱਚ ਕਿਹਾ ਕਿ ਸਾਡਾ ਕਹਿਣਾ ਹੈ, ਕਿ ਅਭੀ ਤੋਂ ਪਾਰਟੀ ਸ਼ੁਰੂ ਹੂਈ ਹੈ। ਸਾਡਾ ਆਉਣ ਵਾਲਾ ਟੀਚਾ ਹੈ ਕਿ 2024 ਵਿੱਚ ਮੈਬਰ ਪਾਰਲੀਮੈਟ ਦੀ ਚਲ ਰਹੀ ਜ਼ੀਰੋ ਵੀ ਤੋੜਾਂਗੇ।
ਡਾ ਨਛੱਤਰ ਪਾਲ ਨੇ ਕਿਹਾ ਕਿ ਅਸੀ ਪੰਜਾਬ ਵਿਚ ‘ਹੋਊ ਸਕਤ ਨਹੀਂ’ ਦੇ ਵਿਚਾਰ ਨੂੰ ‘ਹੋਊ ਸਕਤ ਹੈ’ ਵਿਚ ਬਦਲ ਦੇਣ ਦਾ ਅਹਿਦ ਲੈਕੇ ਲੱਗੇ ਹਾਂ। ਵਿਰੋਧੀ ਪਾਰਟੀਆਂ ਦੇ ਹੱਥਾਂ ਵਿਚ ਖੇਡਕੇ ਬਹੁਜਨ ਸਮਾਜ ਦੀ ਵਿਗੜੀ ਬਾਤ ਨੂੰ ਹੋਰ ਵਿਗਾੜਨ ਵਾਲੇ ਚੰਦ ਲੋਕਾਂ ਨੂੰ ਉਹਨਾਂ ਦੇ ਬਸਪਾ ਦੋਖੀ ਮਨਸੂਬਿਆਂ ਵਿੱਚ ਕਦੀ ਵੀ ਕਾਮਯਾਬ ਨਹੀਂ ਹੋਣ ਦਿਆਂਗੇ, ਜਿਹੜੇ ਹਮੇਸ਼ਾ ਘਰ ਦੀ ਗੱਲ ਸੋਸ਼ਲ ਮੀਡੀਆ ਉਪਰ ਰੱਖਕੇ ਆਪਣਾ ਢਿੱਡ ਨੰਗਾ ਕਰਕੇ ਬਹੁਜਨ ਸਮਾਜ ਵਿਚ ਨਿਰਾਸ਼ਾ ਫੈਲਾਉਣ ਦਾ ਕੰਮ ਕਰਕੇ ਬਹੁਜਨ ਸਮਾਜ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆ ਚੀਕਾਂ ਇਟਲੀ ਤੱਕ ਪੁੱਜਾ ਦਿਆਂਗੇ, ਉਹ ਇਸ ਗੱਲ ਨੂੰ ਸਿੱਧ ਕਰ ਚੁੱਕੇ ਹਨ। ਪ੍ਰੰਤੂ ਵੱਡੀ ਜਿੱਤ ਤੋਂ ਉਹ ਦੂਰ ਰਹਿ ਗਏ ਹਨ। ਲੋਕ ਸਭਾ ਚੋਣਾਂ ਵਿੱਚ ਜਿੱਤ ਦੀ ਇਹ ਰਹਿੰਦੀ ਕਸਰ ਪੂਰੀ ਕਰਨ ਦੀ ਭਰਪੂਰ ਕੋਸ਼ਿਸ਼ ਕਰਨਗੇ।
ਇਸ ਮੌਕੇ ਬਸਪਾ ਪੰਜਾਬ ਦੀ ਲੀਡਰਸ਼ਿਪ ਨੇ ਮੁੱਖ ਸੜਕ ਤੋਂ ਢੋਲ ਨਗਾਰੇ ਵਜਾਕੇ ਜਿੱਥੇ ਬਾਬੂ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾਇਆ ਉਥੇ ਨਵੇ ਜਿੱਤੇ ਇਕਲੌਤੇ ਵਿਧਾਇਕ ਦਾ ਸਵਾਗਤ ਧੂਮ ਧਾਮ ਨਾਲ ਕੀਤਾ। ਸਮਾਗਮ ਤੋਂ ਬਾਦ ਜਲੰਧਰ ਅੰਬੇਡਕਰ ਚੌਂਕ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਤੇ ਫੁੱਲ ਮਾਲਾ ਭੇਟ ਕੀਤੀ। ਬਸਪਾ ਵਰਕਰ ਖੁਸ਼ੀ ਵਿੱਚ ਝੂਮਦੇ ਹੋਏ ਭੰਗੜੇ ਪਾ ਰਹੇ ਸਨ, ਜੋਕਿ ਬਸਪਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਦਾ ਇਸ਼ਾਰਾ ਕਰ ਰਹੇ ਸਨ। ਬਸਪਾ ਵਰਕਰਾਂ ਦਾ ਜਲੌਅ ਦੇਖਿਆ ਹੀ ਬਣ ਰਿਹਾ ਸੀ।