ਲਖਨਊ ‘ਚ ਹੈਰਾਨ ਕਰਨ ਵਾਲੀ ਘਟਨਾ, ਹੋਟਲ ‘ਚ 5 ਲੋਕਾਂ ਦਾ ਕ.ਤਲ, ਪੁੱਤ ਨੇ ਕਿਉਂ ਕੀਤੀ ਮਾਂ ਤੇ ਭੈਣਾਂ ਦੀ ਹੱਤਿਆ?

Global Team
3 Min Read

ਨਿਊਜ਼ ਡੈਸਕ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਸਾਲ ਦੇ ਪਹਿਲੇ ਹੀ ਦਿਨ ਇੱਕ ਖੌਫਨਾਕ ਕਤ.ਲ ਦੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਦੇ 5 ਲੋਕਾਂ ਦਾ ਕ.ਤਲ ਕਰ ਦਿੱਤਾ ਹੈ। ਦਰਅਸਲ, ਇਹ ਪੂਰੀ ਘਟਨਾ ਲਖਨਊ ਦੇ ਥਾਣਾ ਨਾਕਾ ਇਲਾਕੇ ‘ਚ ਸਥਿਤ ਹੋਟਲ ਸ਼ਰਨਜੀਤ ਤੋਂ ਸਾਹਮਣੇ ਆਈ ਹੈ।24 ਸਾਲ ਦੇ ਅਰਸ਼ਦ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸ ਨੇ ਆਪਣੀ ਮਾਂ ਤੇ ਚਾਰ ਭੈਣਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪੁਲਿਸ ਦੁਆਰਾ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਹਿਰਾਸਤ ‘ਚ ਲੈ ਲਿਆ ਹੈ।

ਲਖਨਊ ਦੇ ਹੋਟਲ ਸ਼ਰਨਜੀਤ ‘ਚ ਕਤਲ ਕੀਤੇ ਗਏ ਲੋਕਾਂ ਦੇ ਨਾਂ ਇਸ ਤਰ੍ਹਾਂ ਹਨ।

ਅਸਮਾ (ਮਾਂ)

ਰਹਿਮੀਨ (ਉਮਰ 18 ਸਾਲ, ਭੈਣ)

ਅਲਸ਼ੀਆ (ਉਮਰ 19, ਭੈਣ)

ਨਾਬਾਲਗ ਭੈਣ (ਉਮਰ 16 ਸਾਲ)

ਨਾਬਾਲਗ ਭੈਣ (ਉਮਰ 9 ਸਾਲ)

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਅਰਸ਼ਦ ‘ਤੇ ਆਪਣੀ ਮਾਂ ਅਤੇ ਚਾਰ ਭੈਣਾਂ ਦੀ ਹੱਤਿਆ ਦਾ ਦੋਸ਼ ਹੈ। 24 ਸਾਲਾ ਅਰਸ਼ਦ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਟਿਹਰੀ ਬਾਗਿਆਰ ਦੇ ਇਸਲਾਮ ਨਗਰ ਕੁਬੇਰਪੁਰ ਦਾ ਰਹਿਣ ਵਾਲਾ ਹੈ। ਮੁਲਜ਼ਮ ਅਰਸ਼ਦ ਨੂੰ ਕਤਲ ਵਾਲੀ ਥਾਂ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਥਾਣਾ ਨਾਕਾ ਖੇਤਰ ਦੇ ਹੋਟਲ ‘ਚ ਸਾਰੇ ਲੋਕ 30 ਦਸੰਬਰ ਨੂੰ ਰੁਕਣ ਲਈ ਆਏ ਸੀ। ਉਹ ਸਾਰੇ ਹੋਟਲ ਦੇ ਰੂਮ ਨੰਬਰ 109 ‘ਚ ਰੁਕੇ ਸੀ। 31 ਦਸੰਬਰ 2024 ਦੀ ਰਾਤ ‘ਚ ਅਰਸ਼ਦ ਨੇ ਆਪਣੀ ਮਾਂ ਤੇ ਚਾਰ ਭੈਣਾਂ ਰਹਿਮੀਨ, ਅਲਸ਼ੀਆ, ਅਕਸ਼ਾ ਤੇ ਆਲੀਆ ਦੀ ਹੱਤਿਆ ਕਰ ਦਿੱਤੀ। ਸਾਰਿਆਂ ਦੇ ਹੱਥ ਦੀ ਨਸ ਕੱਟੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਸਾਰਿਆਂ ਦੀ ਮੌਤ ਖ਼ੂਨ ਵਹਿਣ ਨਾਲ ਹੋਈ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਹਿਰਾਸਤ ‘ਚ ਲਿਆ ਹੈ। ਮੁੱਢਲੀ ਪੁੱਛਗਿੱਛ ‘ਚ ਦੋਸ਼ੀ ਦੁਆਰਾ ਹੱਤਿਆ ਕਰਨ ਦਾ ਕਾਰਨ ਪਰਿਵਾਰਿਕ ਝਗੜਾ ਦੱਸਿਆ ਜਾ ਰਿਹਾ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਅਧਿਕਾਰੀਆਂ ਨਾਲ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਤੇ ਸਾਰੀ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਫੀਲਡ ਯੂਨਿਟ ਨੇ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਡੀਸੀਪੀ ਲਖਨਊ ਰਵੀਨਾ ਤਿਆਗੀ ਨੇ ਦੱਸਿਆ-ਆਗਰਾ ਦੇ ਰਹਿਣ ਵਾਲੇ 24 ਸਾਲ ਦੇ ਅਰਸ਼ਦ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੁੱਛਗਿੱਛ ‘ਚ ਉਸ ਨੇ ਦੱਸਿਆ ਕਿ ਪਰਿਵਾਰਿਕ ਝਗੜੇ ਕਾਰਨ ਉਸ ਨੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਹੈ। ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment