ਮੰਕੀਪਾਕਸ ਦਾ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ,ਡਾਕਟਰ ਵੀ ਹੈਰਾਨ

Rajneet Kaur
3 Min Read

ਦੁਨੀਆ ਵਿੱਚ ਮੰਕੀਪਾਕਸ ਵਾਇਰਸ ਦੇ ਮਰੀਜ਼ ਵੱਧ ਰਹੇ ਹਨ। ਹੌਲੀ-ਹੌਲੀ ਇਹ ਬਿਮਾਰੀ 90 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਇਸ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ, ਨਵੇਂ ਲੱਛਣ ਸਾਹਮਣੇ ਆ ਰਹੇ ਹਨ। ਇਸ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਇਸ ‘ਤੇ ਲਗਾਤਾਰ ਖੋਜ ਵੀ ਚੱਲ ਰਹੀ ਹੈ।

ਇਸ ਦੌਰਾਨ ਮੰਕੀਪਾਕਸ ਦਾ ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਜਿਹੇ ‘ਚ ਮੰਕੀਪਾਕਸ ਤੋਂ ਪੀੜਤ ਵਿਅਕਤੀ ਦਾ ਨੱਕ ਸੜਨ ਲੱਗ ਪਿਆ ਹੈ। ਇਸ ਮਰੀਜ਼ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਹਨ। ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ।

ਰਿਪੋਰਟ ਮੁਤਾਬਕ ਜਰਮਨੀ ‘ਚ ਰਹਿਣ ਵਾਲੇ 40 ਸਾਲਾ ਵਿਅਕਤੀ ਨੇ ਕੁਝ ਦਿਨ ਪਹਿਲਾਂ ਆਪਣੀ ਨੱਕ ‘ਤੇ ਲਾਲ ਧੱਫੜ ਦੇਖਿਆ। ਉਹ ਤੁਰੰਤ ਡਾਕਟਰ ਕੋਲ ਗਿਆ ਅਤੇ ਸਮੱਸਿਆ ਦੱਸੀ। ਧੱਫੜ ਦੇਖ ਕੇ ਡਾਕਟਰ ਨੇ ਕਿਹਾ ਕਿ ਇਹ ਸਨਬਰਨ ਹੈ। ਕੁਝ ਦਿਨਾਂ ਬਾਅਦ, ਵਿਅਕਤੀ ਦੀ ਹਾਲਤ ਵਿਗੜ ਗਈ ਅਤੇ ਨੱਕ ‘ਤੇ ਲਾਲ ਦਾਗ ਕਾਲਾ ਹੋ ਗਿਆ ਅਤੇ ਇਕ ਵੱਡੇ ਜ਼ਖਮ ਦਾ ਰੂਪ ਧਾਰਨ ਕਰ ਲਿਆ। ਉਸਦਾ ਨੱਕ ਸੜਨ ਲੱਗ ਪਿਆ ਸੀ। ਇਸ ਤੋਂ ਬਾਅਦ ਉਹ ਫਿਰ ਡਾਕਟਰ ਕੋਲ ਗਿਆ।

ਮੈਡੀਕਲ ਜਰਨਲ ਇਨਫੈਕਸ਼ਨ ਦੇ ਅਨੁਸਾਰ, ਡਾਕਟਰਾਂ ਨੂੰ ਉਸਦੇ ਨੱਕ ਨੂੰ ਛੱਡ ਕੇ, ਖਾਸ ਤੌਰ ‘ਤੇ ਉਸਦੇ ਮੂੰਹ ਦੇ ਆਲੇ ਦੁਆਲੇ ਅਤੇ ਉਸਦੇ ਗੁਪਤ ਅੰਗਾਂ ‘ਤੇ ਪੀਸ ਨਾਲ ਭਰੇ ਜ਼ਖਮ ਮਿਲੇ ਹਨ। ਇਸ ਤੋਂ ਬਾਅਦ ਉਸ ਦਾ ਮੰਕੀਪਾਕਸ ਦਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਮੰਕੀਪਾਕਸ ਦੀ ਪੁਸ਼ਟੀ ਹੁੰਦੇ ਹੀ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਰਾਹਤ ਲਈ, ਉਸ ਨੂੰ ਐਂਟੀ-ਵਾਇਰਲ ਦਿੱਤਾ ਗਿਆ ਹੈ।

- Advertisement -

ਡਾਕਟਰਾਂ ਨੇ ਉਸਦਾ ਐਸਟੀਆਈ ਟੈਸਟ ਵੀ ਕਰਵਾਇਆ । ਜਦੋਂ ਇਸ ਦੀ ਰਿਪੋਰਟ ਆਈ ਤਾਂ ਡਾਕਟਰਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ। ਦਰਅਸਲ, ਇਸ ਮਰੀਜ਼ ਵਿੱਚ ਐੱਚਆਈਵੀ ਅਤੇ ਸਿਫਿਲਿਸ ਦੋਵਾਂ ਦੀ ਪੁਸ਼ਟੀ ਹੋਈ । ਉਸ ਦੇ ਅੰਗਾਂ ਵਿੱਚ ਸਿਫਿਲਿਸ ਬਹੁਤ ਜ਼ਿਆਦਾ ਫੈਲ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਚਮੜੀ ਦੇ ਜ਼ਖ਼ਮ ਐਂਟੀ-ਵਾਇਰਲ ਦਵਾਈ ਨਾਲ ਸੁੱਕ ਗਏ ਹਨ, ਪਰ ਇਸ ਨਾਲ ਉਸ ਦੇ ਨੱਕ ਦਾ ਕੋਈ ਫਾਇਦਾ ਨਹੀਂ ਹੋਇਆ ਹੈ। ਨੱਕ ਦੀ ਸਥਿਤੀ ਕਾਫੀ ਹੱਦ ਤੱਕ ਪਹਿਲਾਂ ਵਾਲੀ ਹੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਮੰਕੀਪਾਕਸ ਦਾ ਇੰਨਾ ਗੰਭੀਰ ਮਾਮਲਾ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਇਸ ਦੇ ਗੰਭੀਰ ਹੋਣ ਦਾ ਕਾਰਨ ਇਹ ਹੈ ਕਿ ਮਰੀਜ਼ ਏਡਜ਼ ਅਤੇ ਸਿਫਿਲਿਸ ਤੋਂ ਪੀੜਤ ਹੈ।

Share this Article
Leave a comment