ਅੰਮ੍ਰਿਤਸਰ ਦੇ ਪੰਜਾਬ ਨੈਸ਼ਨਲ ਬੈਂਕ ‘ਚ ਦਿਨ ਦਿਹਾੜੇ ਹੋਈ 22 ਲੱਖ ਦੀ ਲੁੱਟ

Rajneet Kaur
2 Min Read

ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਾਣੀ ਕਾ ਬਾਗ ਇਲਾਕੇ ‘ਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ‘ਚੋਂ ਲੁਟੇਰਿਆਂ ਨੇ 22 ਲੱਖ ਦੀ ਲੁੱਟ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਐਕਟਿਵਾ ‘ਤੇ ਆਏ ਦੋ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਦੇ ਅੰਦਰ ਵੜਦਿਆਂ ਹੀ ਸਟਾਫ ਤੇ ਹੋਰ ਗਾਹਕਾਂ ਨੂੰ ਬੰਧਕ ਬਣਾ ਲਿਆ। ਇਸ ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਐਕਟਿਵਾ ਦੀ ਨੰਬਰ ਪਲੇਟ ਪਠਾਨਕੋਟ ਦੀ ਸੀ।

ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਡਕੈਤੀ ਤੋਂ ਬਾਅਦ ਜਾਂਚ ਲਈ ਪੁਲਿਸ ਟੀਮ ਅੰਮ੍ਰਿਤਸਰ ਪੀਐਨਬੀ ਬੈਂਕ ਦੀ ਰਾਣੀ ਕਾ ਬਾਗ ਸ਼ਾਖਾ ਪਹੁੰਚੀ, ਜਿਥੇ ਉਹ ਮੌਜੂਦ ਲੋਕਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ ਤੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ।ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਦੋ ਲੁਟੇਰੇ ਆਏ ਸਨ, ਇੱਕ ਲੁਟੇਰਾ ਬੈਂਕ ਅੰਦਰ ਜਾਂਦਾ ਹੈ ਅਤੇ ਬੰਦੂਕ ਦੀ ਨੋਕ ‘ਤੇ ਕੈਸ਼ੀਅਰ ਨੂੰ ਸਾਰੇ ਪੈਸੇ ਲਿਫਾਫੇ ਵਿੱਚ ਪਾਉਣ ਲਈ ਕਹਿੰਦਾ ਹੈ। ਪੁਲਿਸ ਅਨੁਸਾਰ ਇੱਕ ਲੁਟੇਰਾ ਮੋਟਰਸਾਈਕਲ ‘ਤੇ ਸਵਾਰ ਬੈਂਕ ਦੇ ਬਾਹਰ ਖੜਾ ਸੀ। ਜਿਵੇਂ ਹੀ ਕੈਸ਼ੀਅਰ ਨੇ ਪੈਸੇ ਪਾ ਕੇ ਦਿੱਤੇ ਤਾਂ ਲੁਟੇਰਾ ਪਹਿਲਾਂ ਤੋਂ ਹੀ ਤਿਆਰ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਫਰਾਰ ਹੋ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment