ਬਰੈਂਪਟਨ ਗਈ ਪੰਜਾਬਣ ਦੀ ਸੜਕ ਹਾਦਸੇ ‘ਚ ਹੋਈ ਮੌਤ

Rajneet Kaur
1 Min Read

ਨਿਊਜ਼ ਡੈਸਕ: ਆਪਣਾ ਦੇਸ਼ ਛੱਡ ਨੌਜਵਾਨ ਉਚੇਰੀ ਸਿੱਖਿਆ ਲਈ ਵਿਦੇਸ਼ ਜਾ ਰਹੇ ਹਨ।ਨੌਜਵਾਨ ਕੈਨੇਡਾ ‘ਚ ਜਾਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ।ਪਰ ਥੋੜੇ ਸਮੇਂ ਤੋਂ ਕੈਨੇਡਾ ਤੋਂ ਕਈ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਕ ਵਾਰ ਫਿਰ ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ।ਪੰਜਾਬ ਤੋਂ ਕੈਨੇਡਾ ਪੜਾਈ ਕਰਨ ਗਈ ਪੰਜਾਬਣ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪੰਜਾਬਣ ਉਚੇਰੀ ਪੜ੍ਹਾਈ ਲਈ ਇਕ ਸਾਲ ਪਹਿਲਾਂ ਹੀ ਕੈਨੇਡਾ ਦੇ ਬਰੈਂਪਟਨ ਗਈ ਸੀ।

ਮ੍ਰਿਤਕ ਦੀ ਪਹਿਚਾਣ ਜਸਮੀਨ ਕੌਰ ਗੋਦਾਰਾ ਵਜੋਂ ਹੋਈ ਹੈ। ਜਸਮੀਨ ਕੌਰ ਬਠਿੰਡਾ ਜ਼ਿਲ੍ਹਾ ਦੇ ਪਿੰਡ ਜਲਾਲ ਦੀ  ਰਹਿਣ ਵਾਲੀ ਸੀ।  ਲੜਕੀ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਪਸਰ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment