ਮਨੀਲਾ ‘ਚ ਪੰਜਾਬੀ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਲਗਾਈ ਗੁਹਾਰ

Rajneet Kaur
2 Min Read

ਨਿਊਜ਼ ਡੈਸਕ: ਵਿਦੇਸ਼ਾਂ ‘ਚ ਪੰਜਾਬੀ ਵਿਅਕਤੀਆਂ ਦੇ ਲਗਾਤਾਰ ਮੌਤਾਂ ਦੀਆਂ ਖ਼ਬਰਾਂ ਨੇ ਇਕ ਸਹਿਮ ਦਾ ਮਾਹੌਲ ਬਣਾ ਦਿਤਾ ਹੈ। ਮਿਲੀ ਜਾਣਕਾਰੀ ਅਨੁਸਾਰ ਫਿਲੀਪੀਨਜ਼ ਦੇ ਮਨੀਲਾ ‘ਚ ਫਾਈਨਾਂਸਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਗੁਰਦੇਵ ਸਿੰਘ (58) ਖੰਨਾ ਦੇ ਨੰਦ ਸਿੰਘ ਐਵੀਨਿਊ ਦਾ ਰਹਿਣ ਵਾਲਾ ਸੀ। ਗੁਰਦੇਵ ਸਿੰਘ  ਲੰਬੇ ਸਮੇਂ ਤੋਂ ਮਨੀਲਾ ਵਿੱਚ ਫਾਇਨਾਂਸ ਦਾ ਕੰਮ ਕਰਦਾ ਸੀ।

ਜਦੋਂ ਪਰਿਵਾਰ ਦੇ ਕੰਨਾਂ ‘ਚ ਗੁਰਦੇਵ ਸਿੰਘ ਦੀ ਹੱਤਿਆ ਦੀ ਖ਼ਬਰ ਪਈ ਤਾਂ ਘਰ ‘ਚ ਸਨਾਟਾ ਪਸਰ ਗਿਆ ਹੈ। ਰਿਸ਼ਤੇਦਾਰ ਲਖਵੀਰ ਸਿੰਘ ਭੱਟੀ ਨੇ ਦੱਸਿਆ ਕਿ ਗੁਰਦੇਵ ਸਿੰਘ ਅਤੇ ਉਸ ਦਾ ਲੜਕਾ ਮਨੀਲਾ ਵਿੱਚ ਫਾਈਨਾਂਸ ਦਾ ਕੰਮ ਕਰਦੇ ਸਨ। ਇਨ੍ਹੀਂ ਦਿਨੀਂ ਗੁਰਦੇਵ ਸਿੰਘ ਦਾ ਪੁੱਤਰ ਪੰਜਾਬ ਆਇਆ ਹੋਇਆ ਹੈ। ਗੁਰਦੇਵ ਸਿੰਘ ਮਨੀਲਾ ਵਿਖੇ ਸੀ।

ਸ਼ਨੀਵਾਰ ਸ਼ਾਮ ਪਰਿਵਾਰ ਨੂੰ ਫੋਨ ‘ਤੇ ਸੂਚਨਾ ਮਿਲੀ ਕਿ ਗੁਰਦੇਵ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਲਖਵੀਰ ਸਿੰਘ ਨੇ  ਦੱਸਿਆ ਕਿ  ਵਿਦੇਸ਼ਾਂ ਵਿੱਚ ਪੰਜਾਬੀ ਸੁਰੱਖਿਅਤ ਨਹੀਂ ਹਨ। ਕੇਂਦਰ ਸਰਕਾਰ ਨੂੰ ਇਸਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਪਰਿਵਾਰ ਵਲੋਂ ਮ੍ਰਿਤਕ ਦੇਹ ਨੂੰ  ਪੰਜਾਬ ਲਿਆਉਣ ਲਈ ਸਰਕਾਰ ਤੋਂ ਮਦਦ ਮੰਗੀ ਗਈ  ਹੈ। ਲਖਵੀਰ ਸਿੰਘ ਭੱਟੀ  ਨੇ ਦੱਸਿਆ ਕਿ ਗੁਰਦੇਵ ਸਿੰਘ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਦੋ ਧੀਆਂ ਛੱਡ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment