ਬੈਂਕ ‘ਚ ਬੈਠੇ ਈਰਾਨ ਦੇ ਤਾਕਤਵਰ ਧਾਰਮਿਕ ਆਗੂ ਦੀ ਗੋਲੀਆਂ ਮਾਰਕੇ ਹੱਤਿਆ, ਵੀਡੀਓ ਵਾਇਰਲ

Rajneet Kaur
2 Min Read

ਨਿਊਜ਼ ਡੈਸਕ: ਈਰਾਨ ਵਿੱਚ ਇੱਕ ਸੀਨੀਅਰ ਸ਼ੀਆ ਮੁਸਲਿਮ ਮੌਲਵੀ ਅਤੇ ਮਾਹਿਰਾਂ ਦੀ ਸ਼ਕਤੀਸ਼ਾਲੀ ਅਸੈਂਬਲੀ ਦੇ ਮੈਂਬਰ ਅਯਾਤੁੱਲਾ ਸੁਲੇਮਾਨੀ (75) ਦੀ ਉੱਤਰੀ ਈਰਾਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਦੋਂ ਇਹ ਘਟਨਾ ਵਾਪਰੀ ਉਹ ਉਸ ਸਮੇਂ ਮਜ਼ਦਰਾਨ ਸੂਬੇ ਦੇ ਬਾਬੋਲਸਰ ਦੇ ਇੱਕ ਬੈਂਕ’ਚ ਬੈਠੇ ਹੋਏ ਸਨ। ਇਹ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ ਅਤੇ ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਅਯਾਤੁੱਲਾ ਸੁਲੇਮਾਨੀ (75) ਬੁੱਧਵਾਰ ਨੂੰ ਕਰੀਬ 10:30 (07:00 GMT) ‘ਤੇ ਨਿੱਜੀ ਕੰਮ ਲਈ ਬਾਬੋਲਸਰ ਵਿੱਚ ਬੈਂਕ ਬੇਲੀ ਦੀ ਇੱਕ ਸ਼ਾਖਾ ਵਿੱਚ ਗਏ ਸਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀਸੀਟੀਵੀ ਫੁਟੇਜ ਵਿਚ ਮੌਲਵੀ  ਰਵਾਇਤੀ ਕਾਲੇ ਚੋਲੇ ਅਤੇ ਚਿੱਟੀ ਪੱਗ ਵਿਚ ਬੈਂਕ ਦੇ ਅੰਦਰ ਕੁਰਸੀ ‘ਤੇ ਬੈਠੇ ਦਿਖਾਈ ਦੇ ਰਹੇ ਹਨ। ਵਾਇਰਲ ਫੁਟੇਜ ਵਿੱਚ, ਇੱਕ ਅੱਧਖੜ ਉਮਰ ਦਾ ਵਿਅਕਤੀ ਨੀਲੇ ਅਤੇ ਚਿੱਟੇ ਰੰਗ ਦੀ ਵਰਦੀ ਪਹਿਨੇ ਅਤੇ ਇੱਕ ਸਬਮਸ਼ੀਨ ਗਨ ਵਰਗੀ ਬੰਦੂਕ ਲੈ ਕੇ ਪਿੱਛੇ ਤੋਂ ਉਨ੍ਹਾਂ ਵੱਲ ਆਉਂਦਾ ਅਤੇ ਫਿਰ ਗੋਲੀਬਾਰੀ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਦੋ ਲੋਕਾਂ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਫੜ ਲਿਆ।

ਮਜ਼ਦਰਾਨ ਦੇ ਗਵਰਨਰ ਮਹਿਮੂਦ ਹੁਸੈਨੀਪੁਰ ਨੂਰੀ ਨੇ ਕਿਹਾ ਕਿ ਹਮਲਾਵਰ ਇੱਕ ਸਥਾਨਕ ਵਿਅਕਤੀ ਸੀ ਜੋ ਬੈਂਕ ਦੀ ਸੁਰੱਖਿਆ ਲਈ ਇੱਕ ਸੁਰੱਖਿਆ ਠੇਕੇਦਾਰ ਦੁਆਰਾ ਨਿਯੁਕਤ ਕੀਤੇ ਗਏ ਕਈ ਹਥਿਆਰਬੰਦ ਗਾਰਡਾਂ ਵਿੱਚੋਂ ਇੱਕ ਸੀ।ਉਨ੍ਹਾਂ ਕਿਹਾ ਕਿ ਫਿਲਹਾਲ ਅਜੇ ਤੱਕ ਹਮਲਾਵਰ ਦਾ ਇਰਾਦਾ ਸਪੱਸ਼ਟ ਨਹੀਂ ਹੋ ਸਕਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਪਰ ਉਨ੍ਹਾਂ ਦੀ ਜਾਣਕਾਰੀ ਅਤੇ ਦਸਤਾਵੇਜ਼ ਦਰਸਾਉਂਦੇ ਹਨ ਕਿ ਇਹ ਸੁਰੱਖਿਆ ਜਾਂ ਅੱਤਵਾਦੀ ਕਾਰਵਾਈ ਨਹੀਂ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment