ਜਹਾਜ਼ ਦਾ ਪਾਇਲਟ ਅਤੇ ਸਹਿ ਪਾਇਲਟ ਸੁਰੱਖਿਅਤ
ਮਥੁਰਾ : ਮਥੁਰਾ ਨਜ਼ਦੀਕ “ਯਮੁਨਾ ਐਕਸਪ੍ਰੈਸ-ਵੇਅ” ‘ਤੇ ਜਦੋਂ ਇਕ ਛੋਟੇ ਜਹਾਜ਼ ਦੀ ਲੈਂਡਿੰਗ ਹੋਈ ਤਾਂ ਇੱਕ ਵਾਰ ਤਾਂ ਉਸ ਰਾਹ ਤੇ ਲੰਘ ਰਹੇ ਵਾਹਨਾਂ ਦੀਆਂ ਬ੍ਰੇਕਾਂ ਲਗ ਗਈਆਂ। ਦੋਵਾਂ ਪਾਸਿਆਂ ਤੋਂ ਵਾਹਨਾਂ ਦੀ ਆਵਾਜਾਈ ਕੁਝ ਦੇਰ ਲਈ ਰੋਕ ਦਿੱਤੀ ਗਈ। ਹਲਾਂਕਿ ਜਹਾਜ਼ ਦੇ ਸੁਰੱਖਿਅਤ ਉਤਰਨ ਤੋਂ ਬਾਅਦ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਗਈ।
ਦਰਅਸਲ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਤੋਂ ਲੰਘਦੇ “ਯਮੁਨਾ ਐਕਸਪ੍ਰੈਸ ਵੇਅ” ‘ਤੇ ਦੋ ਸੀਟਰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਆਪਾਤਕਾਲੀਨ ਹਾਲਾਤਾਂ ਵਿੱਚ ਕੀਤੀ ਗਈ ਇਸ ਲੈਂਡਿੰਗ ਦੌਰਾਨ ਇਸ ਹਵਾਈ ਜਹਾਜ਼ ਦੇ ਪਾਇਲਟ ਅਤੇ ਸਹਿ ਪਾਇਲਟ ਸੁਰੱਖਿਅਤ ਹਨ ।
ਮੁੱਢਲੀ ਜਾਣਕਾਰੀ ਵਿੱਚ ਇਹ ਪਤਾ ਲੱਗਾ ਹੈ ਕਿ ਇਸ ਜਹਾਜ਼ ਨੇ ਅਲੀਗੜ੍ਹ ਤੋਂ ਉਡਾਣ ਭਰੀ ਸੀ ਅਤੇ ਇਹ ਨਾਰਨੌਲ ਜਾ ਰਿਹਾ ਸੀ । ਤਕਨੀਕੀ ਖਰਾਬੀ ਆ ਜਾਣ ਕਾਰਨ ਪਾਇਲਟ ਨੂੰ ਮਜਬੂਰਨ ਇਸ ਨੂੰ ਐਕਸਪ੍ਰੈਸ ਵੇਅ ‘ਤੇ ਉਤਾਰਨਾ ਪਿਆ।
ਮਥੁਰਾ ਦੇ ਥਾਣਾ ਨੌਝੀਲ ਦੇ ਨਜ਼ਦੀਕ ਇਲਾਕੇ ਦੇ ਲੋਕ ਵੀ ਐਕਸਪ੍ਰੈ CVਸ- ‘ਤੇ ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਇਸ ਨੂੰ ਵੇਖਣ ਲਈ ਉਮੜ ਪਏ। ਇਸ ਮੌਕੇ ਪੁਲਿਸ ਨੇ ਬਾਖੂਬੀ ਕੰਮ ਕੀਤਾ। ਪੁਲਿਸ ਵੱਲੋਂ ਦੋਵੇਂ ਪਾਸਿਆਂ ਦਾ ਟਰੈਫਿਕ ਰੋਕ ਦਿੱਤਾ ਗਿਆ, ਅਤੇ ਕੁਝ ਸਮੇਂ ਬਾਅਦ ਟ੍ਰੈਫਿਕ ਪਹਿਲਾਂ ਦੀ ਤਰ੍ਹਾਂ ਸੁਚਾਰੂ ਹੋ ਗਿਆ ।
ਦੱਸ ਦਈਏ ਕਿ ਇਸ ਤੋਂ ਪਹਿਲਾਂ “ਯਮੁਨਾ ਐਕਸਪ੍ਰੈੱਸ-ਵੇਅ” ਤੇ ਲੜਾਕੂ ਜਹਾਜ਼ ਵੀ ਉਤਾਰੇ ਜਾ ਚੁੱਕੇ ਹਨ, ਪਰ ਉਹ ਲੈਂਡਿੰਗਜ਼ ਪ੍ਰੀਖਣ ਦੇ ਤੋਰ ਤੇ ਕੀਤੀਆਂ ਗਈਆਂ ਸਨ। ਦਰ ਅਸਲ ਇਹ ਪੂਰਾ ਐਕਸਪ੍ਰੈੱਸ ਵੇਅ ਸੀਮੰਟ ਅਤੇ ਕੰਕਰੀਟ ਦਾ ਬਣਿਆ ਹੋਇਆ ਹੈ, ਇਸ ਦਾ ਬੇਸ ਇੰਨਾ ਪੱਕਾ ਹੈ ਕਿ ਇਹ ਇੱਕੋ ਥਾਂ ਤੇ 20 ਟਨ ਦਾ ਦਬਾਅ ਝੱਲ ਸਕਦਾ ਹੈ।