ਇਹ ਦਵਾਈ ਖਾਨ ਨਾਲ ਇਕ ਵਿਅਕਤੀ ਦੀ ਗਈ ਅੱਖਾਂ ਦੀ ਰੋਸ਼ਨੀ

Rajneet Kaur
2 Min Read

ਨਿਊਜ਼ ਡੈਸਕ: ਦਵਾਈਆਂ ਸੋਚ-ਸਮਝ ਕੇ ਲੈਣੀਆਂ ਚਾਹੀਦੀਆਂ ਹਨ। ਬਿਮਾਰੀ ਦੀ ਦਵਾਈ ਹੋਵੇ ਜਾਂ ਸਰੀਰਕ ਕਮਜ਼ੋਰੀ, ਗਲਤ ਖੁਰਾਕ ਲੈਣ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਵੀਆਗਰਾ ਲੈਣ ਤੋਂ ਬਾਅਦ ਇੱਕ ਵਿਅਕਤੀ ਅਚਾਨਕ ਇੱਕ ਅੱਖ ਤੋਂ ਅੰਨ੍ਹਾ ਹੋ ਗਿਆ। ਡਾਕਟਰਾਂ ਦਾ ਮੰਨਣਾ ਹੈ ਕਿ ਇਸ ਦੇ ਲਈ ਇਰੈਕਟਾਈਲ ਡਿਸਫੰਕਸ਼ਨ ਦਾ ਇਲਾਜ ਜ਼ਿੰਮੇਵਾਰ ਹੋ ਸਕਦਾ ਹੈ।

ਵੀਆਗਰਾ ਨੂੰ ਆਮ ਤੌਰ ‘ਤੇ ਮਰਦਾਂ ਦੀ ਕਮਜ਼ੋਰੀ ਦੀ ਦਵਾਈ ਮੰਨਿਆ ਜਾਂਦਾ ਹੈ। ਵੀਆਗਰਾ  ਦੀ ਗੋਲੀ ਲੈਣ ਨਾਲ ਜਿਸ ਵਿਅਕਤੀ ਦੀ ਨਜ਼ਰ ਪ੍ਰਭਾਵਿਤ ਹੋਈ ਹੈ, ਉਹ ਈਰਾਨ ਦਾ ਰਹਿਣ ਵਾਲਾ ਹੈ। ਨੌਜਵਾਨ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ। ਉਸਨੇ ਵੀਆਗਰਾ ਦੀ ਛੋਟੀ ‘ਨੀਲੀ ਗੋਲੀ’ ਲਈ ਸੀ, ਜੋ ਤੁਹਾਡੇ ਇਲਾਕੇ ਦੇ ਕਿਸੇ ਵੀ ਮੈਡੀਕਲ ਸਟੋਰ ‘ਤੇ ਬਿਨਾਂ ਡਾਕਟਰ ਦੀ ਪਰਚੀ ਤੋਂ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਵੀਆਗਰਾ ਦੀ ਗੋਲੀ ਵਿੱਚ ਸਿਲਡੇਨਾਫਿਲ ਦੀ ਭਰਪੂਰ ਮਾਤਰਾ ਹੁੰਦੀ ਹੈ।

ਰਿਪੋਰਟ ਦੇ ਅਨੁਸਾਰ, ਵੀਆਗਰਾ ਦੀ ਸਿਰਫ ਇੱਕ ਗੋਲੀ ਖਾਣ ਤੋਂ ਬਾਅਦ ਦਵਾਈ ਨੇ ਆਪਣੇ ਮਾੜੇ ਪ੍ਰਭਾਵ ਦਿਖਾਉਣੇ ਸ਼ੁਰੂ ਕਰ ਦਿੱਤੇ। ਡਾਕਟਰਾਂ ਨੇ ਪੀੜਤ ਦੀ ਅੱਖਾਂ ਦੀ ਰੋਸ਼ਨੀ ਬਹਾਲ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਕਿਉਂਕਿ ਉਸ ਦੀ ਸੱਜੀ ਅੱਖ ਬੁਰੀ ਤਰ੍ਹਾਂ ਨਾਲ ਖਰਾਬ ਹੋ ਗਈ ਸੀ।

ਈਰਾਨ ਦੀ ਰਾਜਧਾਨੀ ਤਹਿਰਾਨ ਦੇ ਇੱਕ ਡਾਕਟਰ ਨੇ ਇੱਕ ਨਾਮਵਰ ਮੈਗਜ਼ੀਨ ਨੂੰ ਉਸ ਅਣਪਛਾਤੇ ਵਿਅਕਤੀ ਦੇ ਮਾਮਲੇ ਬਾਰੇ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਇਹ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਦਵਾਈ ਲੈਣ ਨਾਲ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment