ਟਰੈਫਿਕ ਤੋਂ ਤੰਘ ਆਏ ਵਿਅਕਤੀ ਨੇ ਕੱਢੀ ਰਿਵਾਲਵਰ, ਮਿੰਟਾ ‘ਚ ਖਾਲੀ ਹੋਇਆ ਰਾਹ

Rajneet Kaur
1 Min Read

ਅੰਮ੍ਰਿਤਸਰ: ਅੰਮ੍ਰਿਤਸਰ ‘ਚ ਐਤਵਾਰ ਦੁਪਹਿਰ ਨੂੰ ਸਰੀ ਬਾਜ਼ਾਰ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਗੁੱਸੇ ‘ਚ ਆਏ ਇਕ ਵਿਅਕਤੀ ਨੇ ਰਿਵਾਲਵਰ ਕੱਢ ਲਿਆ। ‘ਉਸ ਨੇ ਉਸ ਤੋਂ ਕੋਈ ਫਾਇਰ ਤਾਂ ਨਹੀਂ ਕੀਤਾ, ਪਰ ਲੋਕਾਂ ਨੂੰ ਡਰਾ ਕੇ ਆਪਣਾ ਕੰਮ ਕਰਵਾ ਲਿਆ। ਮਾਮਲਾ ਅੰਮ੍ਰਿਤਸਰ ਦੇ ਪੁਤਲੀਘਰ ਦਾ ਹੈ।

ਪੁਤਲੀਘਰ ‘ਚ ਭਾਰੀ ਟਰੈਫਿਕ ਹੋਣ ਕਾਰਨ ਲੰਮਾ ਜਾਮ ਲਗ ਜਾਂਦਾ ਹੈ।  ਐਤਵਾਰ ਦੁਪਹਿਰ ਨੂੰ ਵੀ ਅਜਿਹਾ ਹੀ ਹੋਇਆ। ਪੁਤਲੀਘਰ ਵਿਖੇ ਲੰਮਾ ਟਰੈਫਿਕ ਜਾਮ ਰਿਹਾ ਪਰ ਇਸ ਦੌਰਾਨ ਇੱਕ ਵਿਅਕਤੀ ਦੀ ਕਾਰ ਜਾਮ ਵਿੱਚ ਫਸ ਗਈ। ਗੁੱਸੇ ਵਿੱਚ ਆਏ ਵਿਅਕਤੀ ਨੇ ਆਪਣਾ ਰਿਵਾਲਵਰ ਕੱਢ ਕੇ ਹਵਾ ਵਿੱਚ ਲਹਿਰਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਰਿਵਾਲਵਰ ਦੇ ਦਮ ‘ਤੇ ਟ੍ਰੈਫਿਕ ਕਲੀਅਰ ਕੀਤਾ ਪਰ ਲੋਕਾਂ ਨੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ।ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਹਰਕਤ ‘ਚ ਆ ਗਈ ਹੈ ।ਉਨ੍ਹਾਂ ਨੇ ਵਿਅਕਤੀ ਭਾਲ ਸ਼ੁਰੂ ਕਰ ਦਿਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment