ਐਗਜ਼ੀਬਿਸ਼ਨ ‘ਚ ਆਏ ਵਿਦੇਸ਼ੀ ਮਹਿਮਾਨ ਦਾ ਬੈਗ ਲੈ ਫਰਾਰ ਹੋਇਆ ਵਿਅਕਤੀ, ਘਟਨਾ CCTV ‘ਚ ਕੈਦ

Rajneet Kaur
2 Min Read

ਲੁਧਿਆਣਾ : ਮਸ਼ੀਨਾਂ ਦੀ ਐਗਜ਼ੀਬੀਸ਼ਨ ਵਿੱਚ ਹਿੱਸਾ ਲੈਣ ਲਈ ਤਾਈਵਾਨ ਤੋਂ ਲੁਧਿਆਣਾ ਆਏ ਵਿਦੇਸ਼ੀ ਮਹਿਮਾਨ ਦਾ ਕੀਮਤੀ ਲੈਪਟਾਪ, ਆਈਪੈਡ , ਪਾਸਪੋਰਟ ਅਤੇ 500 ਡਾਲਰ ਚੋਰੀ ਹੋ ਗਏ ਹਨ। ਇਸ ਘਟਨਾ ‘ਤੋਂ ਬਾਅਦ ਜਦੋਂ CCTV ਦੀ ਜਾਂਚ ਕੀਤੀ ਗਈ ‘ਤਾਂ ਫੁਟੇਜ ਵਿਚ ਇਕ ਵਿਅਕਤੀ ਬੈਗ ਚੋਰੀ ਕਰਦਾ ਨਜ਼ਰ ਆਇਆ ਹੈ।

ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸੈਕਟਰ 39 ਅਰਬਨ ਅਸਟੇਟ ਚੰਡੀਗੜ੍ਹ ਦੇ ਵਾਸੀ ਦਿਨਕਰ ਠਾਕੁਰ ਦੀ ਸ਼ਿਕਾਇਤ ਅਣਪਛਾਤੇ ਚੋਰ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।  ਦਿਨਕਰ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਨੇ ਮੇਕ ਆਟੋਐਕਸਪੋ ਦੇ ਬੈਨਰ ਹੇਠ ਸਾਹਨੇਵਾਲ ਵਿਖੇ ਆਧੁਨਿਕ ਮਸ਼ੀਨਾਂ ਦੀ ਇੱਕ ਐਗਜ਼ੀਬੀਸ਼ਨ ਲਗਾਈ ਹੋਈ ਸੀ। ਐਗਜ਼ੀਬਿਸ਼ਨ ਵਿਚ ਵਿਸ਼ੇਸ਼ ਤੌਰ ਤੇ ਤਾਈਵਾਨ ਤੋਂ ਮਿਸਦਰ ਵਿਲਸ਼ਿਨ ਚੂੰਘ ਨੂੰ ਸੱਦਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਵਿਲਸ਼ਿੰਨ ਐਗਜ਼ੀਬੀਸ਼ਨ ਵਿੱਚ ਗਾਹਕਾਂ ਨੂੰ ਸਮਾਨ ਸਬੰਧੀ ਜਾਣਕਾਰੀ ਦੇ ਰਹੇ ਸਨ , ਇਸੇ ਦੌਰਾਨ ਇਕ ਅਣਪਛਾਤਾ ਵਿਅਕਤੀ ਉਨ੍ਹਾਂ ਦਾ ਬੈਗ ਚੋਰੀ ਕਰਕੇ ਲੈ ਗਿਆ। ਵਿਲਸ਼ਿੰਨ ਨੇ ਦੱਸਿਆ ਕਿ ਉਨ੍ਹਾਂ ਦੇ ਬੈਗ ਵਿਚ ਕੀਮਤੀ ਲੈਪਟਾਪ, ਆਈਪੈਡ, ਪਾਸਪੋਰਟ ਅਤੇ ਇਹ ਕੁਝ ਡਾਲਰ ਸਨ। ਪੁਲਿਸ ਨੇ ਸੀ ਸੀ ਟੀ ਵੀ ਫੁਟੇਜ ਕਬਜ਼ੇ ਵਿਚ ਲੈ ਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment