ਅੰਮ੍ਰਿਤਸਰ : ਦੁਬਈ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਲਿਕਵਿਡ ਸੋਨਾ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਯਾਤਰੀ ਨੇ ਪੇਸਟ ਫੋਰਮ ਅਤੇ ਪਾਣੀ ‘ਚ ਸੋਨਾ ਘੋਲ ਕੇ ਲੁਕਾਇਆ ਹੋਇਆ ਸੀ ਅਤੇ ਵਿਭਾਗ ਨੂੰ ਦੱਸ ਰਿਹਾ ਸੀ ਕਿ ਇਹ ਡਿਟੋਲ ਅਤੇ ਹੋਰ ਜ਼ਰੂਰੀ ਸਾਮਾਨ ਨਾਲ ਲੈ ਕੇ ਜਾ ਰਿਹਾ ਹੈ।ਕਸਟਮ ਕਲੀਅਰੈਂਸ ਦੌਰਾਨ ਇਹ ਸੋਨਾ ਫੜਿਆ ਗਿਆ ਹੈ।
ਜਾਂਚ ਦੌਰਾਨ ਉਸਦੇ ਬੈਗ ਵਿੱਚੋਂ ਦੋ ਪਲਾਸਟਿਕ ਹੈਂਡ ਵਾਸ਼ ਅਤੇ ਡੈਟੌਲ ਦੀਆਂ ਬੋਤਲਾਂ ਬਰਾਮਦ ਹੋਈਆਂ। ਯਾਤਰੀ ਦੀ ਪਛਾਣ ਰਾਸ਼ਿਦ ਵਜੋਂ ਹੋਈ ਹੈ।ਕਸਟਮ ਅਧਿਕਾਰੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੋਤਲਾਂ ਦਾ ਭਾਰ ਲਿਕਵਿਡ ਨਾਲੋਂ ਜ਼ਿਆਦਾ ਜਾਪਦਾ ਸੀ। ਇਸ ਲਈ ਇਸਨੂੰ ਖੋਲ੍ਹਿਆ ਗਿਆ ਅਤੇ ਜਾਂਚ ਕੀਤੀ ਗਈ। ਇਨ੍ਹਾਂ ਬੋਤਲਾਂ ਵਿੱਚ ਸੋਨੇ ਨੂੰ ਤਰਲ ਰੂਪ ਵਿੱਚ ਰੱਖਿਆ ਗਿਆ ਸੀ।ਸੋਨੇ ਦਾ ਭਾਰ 600.22 ਗ੍ਰਾਮ ਪਾਇਆ ਗਿਆ, ਜਿਸਦੀ ਕੀਮਤ ਲਗਭਗ 29 ਲੱਖ ਹੈ।
ਵਿਭਾਗ ਨੇ ਉਕਤ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।