ਗਪੌੜ ਸੰਖ : ਇੱਕ ਦਿਲਚਸਪ ਕਹਾਣੀ

TeamGlobalPunjab
3 Min Read

ਗਪੌੜ ਸੰਖ : ਇੱਕ ਦਿਲਚਸਪ ਕਹਾਣੀ

ਆਮ ਹੀ ਲੋਕ ‘ਗਪੌੜ ਸੰਖ’ ਸ਼ਬਦ ਦੀ ਵਰਤੋਂ ਕਰ ਲੈਂਦੇ ਹਨ ਇਸ ਦੇ ਪਿੱਛੇ ਇੱਕ ਦਿਲਚਸਪ ਕਹਾਣੀ ਪ੍ਰਚਲਿਤ ਹੈ। ਅਸੀਂ ਆਮ ਹੀ ਸੁਣਿਆ ਹੈ ਕਿ ਪੁਰਾਣੇ ਸਮਿਆਂ ਵਿੱਚ ਲੋਕ ਸ਼ਕਤੀਆਂ ਹਾਸਲ ਕਰਨ ਲਈ ਵੱਡੀਆਂ ਵੱਡੀਆਂ ਤਪੱਸਿਆਵਾਂ ਕਰਦੇ ਸਨ। ਤਪੱਸਿਆ ਦੇ ਆਪਣੇ ਆਪਣੇ ਢੰਗ ਹੁੰਦੇ ਸਨ। ਕੋਈ ਜੰਗਲਾਂ ਵਿੱਚ ਜਾ ਕੇ, ਕੋਈ ਪਹਾੜਾਂ ਵਿੱਚ ਜਾ ਕੇ ਕਈ ਕਈ ਸਾਲ ਤਪੱਸਿਆ ਕਰਦਾ ਸੀ। ਇੱਕ ਕਰੜੀ ਘਾਲਣਾ ਤੋਂ ਬਾਅਦ ਵਿਅਕਤੀ ਨੂੰ ਉਸ ਦੀ ਤਪੱਸਿਆ ਦਾ ਫਲ ਮਿਲਦਾ ਸੀ। ਸਾਡੇ ਦੇਸ਼ ਦੀ ਇਹ ਇੱਕ ਅਨਿੱਖੜ ਸੰਸਕ੍ਰਿਤੀ ਰਹੀ ਹੈ। ਸਮਾਜ ਨੂੰ ਚੰਗਾ ਬਣਾਉਣ ਲਈ ਸਾਡੇ ਬਜੁਰਗਾਂ ਨੇ ਇਨ੍ਹਾਂ ਰੀਤਾਂ ਨੂੰ ਪ੍ਰਤੀਕ ਦੇ ਰੂਪ ਵਿੱਚ ਵਰਤ ਕੇ ਸੋਹਣੇ ਮੈਸਜ ਵੀ ਸਾਡੇ ਤਕ ਪਹੁੰਚਾਏ ਹਨ ਜਿਨ੍ਹਾਂ ਵਿਚੋਂ ਗਪੋੜ ਸੰਖ ਦੀ ਦਿਲਚਸਪ ਕਹਾਣੀ ਵੀ ਇੱਕ ਹੈ।

ਗਪੌੜ ਸੰਖ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਕਿਸੇ ਬੰਦੇ ਨੇ ਦੇਵਤੇ ਦੀ ਪੂਜਾ ਕੀਤੀ। ਉਸ ਦੀ ਪੂਜਾ ਤੋਂ ਪ੍ਰਸੰਨ ਹੋ ਕੇ ਦੇਵਤੇ ਨੇ ਉਸ ਬੰਦੇ ਦੀ ਇੱਛਾ ਅਨੁਸਾਰ ਪੈਸੇ ਦੁਗਣੇ ਕਰਨ ਵਾਲਾ ਇੱਕ ਸੰਖ ਉਸ ਨੂੰ ਵਰ ਦੇ ਰੂਪ ਵਿੱਚ ਦੇ ਦਿੱਤਾ। ਉਹ ਬੰਦਾ ਬਹੁਤ ਖੁਸ਼ ਹੋਇਆ ਤੇ ਘਰ ਆ ਗਿਆ। ਉਸ ਨੇ ਦੇਖਣਾ ਚਾਹਿਆ ਕਿ ਇਹ ਸੰਖ ਪੈਸੇ ਦੁੱਗਣੇ ਵੀ ਕਰਦਾ ਹੈ ਕਿ ਨਹੀਂ। ਉਸ ਨੇ ਕਿਹਾ ਕਿ ਦੋ ਹਜ਼ਾਰ ਚਾਹੀਦੇ ਹਨ ਤਾਂ ਸੰਖ ਵਿੱਚੋਂ ਅਵਾਜ਼ ਆਈ ਕਿ ਦੋ ਕਿਉਂ ਕਰਨੇ ਮੈਂ ਚਾਰ ਕਰ ਦਿੰਦਾ ਹਾਂ। ਕਿਉਂਕਿ ਉਸ ਨੂੰ ਦੁੱਗਣੇ ਕਰਨ ਦਾ ਵਰ ਜੋ ਮਿਲਿਆ ਸੀ। ਉਹ ਬੰਦਾ ਕਹਿੰਦਾ ਕਿ ਚਲੋ ਚਾਰ ਹਜ਼ਾਰ ਕਰ ਦੇ। ਸੰਖ ਵਿਚੋਂ ਫਿਰ ਅਵਾਜ਼ ਆਈ ਕਿ ਚਾਰ ਕਿਉਂ ਮੈਂ ਅੱਠ ਕਰ ਦਿੰਦਾ ਹਾਂ। ਬੰਦਾ ਖੁਸ਼ ਹੋ ਗਿਆ। ਉਸ ਨੇ ਕਿਹਾ ਕਿ ਚਲੋ ਅੱਠ ਹਜ਼ਾਰ ਕਰ ਦਿਓ। ਸੰਖ ਵਿਚੋਂ ਫਿਰ ਅਵਾਜ਼ ਆਈ ਕਿ ਅੱਠ ਹੀ ਕਿਉਂ ਮੈਂ ਸੋਲਾਂ ਹਜ਼ਾਰ ਕਰ ਦਿੰਦਾ ਹਾਂ। ਇਸ ਤਰ੍ਹਾਂ ਕਰਦੇ ਕਰਦੇ ਸੰਖ ਲੱਖ ਦੀ ਗਿਣਤੀ ਤਕ ਚਲਾ ਗਿਆ। ਉਸ ਬੰਦੇ ਨੇ ਸੋਚਿਆ ਕਿ ਇਹ ਸੰਖ ਪੈਸੇ ਦੁੱਗਣੇ ਤਾਂ ਕਰੀ ਜਾਂ ਰਿਹਾ ਹੈ ਪਰ ਪੈਸੇ ਦੇ ਨਹੀਂ ਰਿਹਾ। ਉਸ ਨੇ ਸੰਖ ਨੂੰ ਕਿਹਾ ਕਿ ਚੱਲ ਮੈਨੂੰ ਇੱਕ ਲੱਖ ਹੀ ਦੇ ਦਿਓ। ਸੰਖ ਵਿਚੋਂ ਫਿਰ ਅਵਾਜ਼ ਆਈ ਕਿ ਇੱਕ ਲੱਖ ਕਿਉਂ ਮੈਂ ਤੁਹਾਨੂੰ ਦੋ ਲੱਖ ਦੇਨਾ। ਬੰਦੇ ਨੇ ਕਲਪ ਕੇ ਕਿਹਾ ਰੱਬ ਦਾ ਵਾਸਤਾਈ ਏ, ਪੈਸੇ ਤਾਂ ਦੇ, ਚਾਹੇ ਦੋ ਹਜ਼ਾਰ ਹੀ ਦੇ ਦੇ। ਸੰਖ ਵਿੱਚੋਂ ਫਿਰ ਅਵਾਜ਼ ਆਈ ਕਿ ਮੈਨੂੰ ਪੈਸੇ ਦੁਗੱਣੇ ਕਰਨ ਦਾ ਵਰ ਹੈ ਇਸ ਲਈ ਮੈਂ ਦੁੱਗਣੇ ਹੀ ਕਰ ਸਕਦਾ ਹਾਂ, ਮੈਨੂੰ ਕੇਵਲ ਪੈਸੇ ਦੁੱਗਣੇ ਕਰਨ ਦਾ ਹੀ ਹੁਕਮ ਹੈ ਦੇਣ ਦਾ ਨਹੀਂ।

ਸੋ ਅਜਿਹਾ ਹੀ ਅੱਜ ਕੱਲ੍ਹ ਹੋ ਰਿਹਾ ਹੈ।  ਵੋਟਾਂ ਦੇ ਦਿਨਾਂ ਵਿੱਚ ਤਾਂ ਸਾਰਿਆਂ ਨੂੰ ਹੀ ਹਰ ਰੋਜ਼ ਕਈ ਅਜਿਹੇ ਗਪੌੜ ਸੰਖ ਮਿਲ ਜਾਣਗੇ।

(*gurdevsinghdr@gmail.com)

- Advertisement -

TAGGED: ,
Share this Article
Leave a comment