ਪ੍ਰਮਾਣੂ ਸਮਝੌਤੇ ‘ਤੇ ਮੁੜ ਗੱਲਬਾਤ ਸ਼ੁਰੂ ਕਰਨਾ ਇਕ ਚੰਗਾ ਕਦਮ – ਨੇਡ ਪ੍ਰਾਈਸ

TeamGlobalPunjab
2 Min Read

 ਵਾਸ਼ਿੰਗਟਨ: – ਅਮਰੀਕਾ ਤੇ ਈਰਾਨ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਦੁਨੀਆ ਦੀਆਂ ਹੋਰ ਵੱਡੀਆਂ ਸ਼ਕਤੀਆਂ ਨਾਲ ਅਸਿੱਧੇ ਤੌਰ ‘ਤੇ ਗੱਲਬਾਤ ਸ਼ੁਰੂ ਕਰਨਗੇ ਤਾਂ ਕਿ ਈਰਾਨੀ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਦੇ ਸਮਝੌਤੇ ‘ਤੇ ਦੋਵਾਂ ਦੇਸ਼ਾਂ ਨੂੰ ਵਾਪਸ ਆ ਸਕਣ । ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਗੱਲਬਾਤ ਮੁੜ ਸ਼ੁਰੂ ਕਰਨਾ ਇਕ ਸਿਹਤਮੰਦ ਕਦਮ ਹੈ।

ਦੱਸ ਦਈਏ ਟਰੰਪ ਨੇ ਸਾਲ 2018 ‘ਚ ਅਮਰੀਕਾ ਨੂੰ ਈਰਾਨ ਪਰਮਾਣੂ ਸਮਝੌਤੇ ਤੋਂ ਵੱਖ ਕਰ ਦਿੱਤਾ ਸੀ, ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਪਹਿਲ ਈਰਾਨੀ ਸਮਝੌਤੇ ਨੂੰ ਦੁਬਾਰਾ ਸ਼ਾਮਲ ਕਰਨਾ ਹੈ। ਬਹੁਪੱਖੀ ਗੱਲਬਾਤ ਸ਼ੁਰੂ ਕਰਨ ‘ਤੇ ਸਹਿਮਤੀ ਹੈ ਤਾਂ ਕਿ ਈਰਾਨ ਤੇ ਅਮਰੀਕਾ 2015 ਦੇ ਪ੍ਰਮਾਣੂ ਸਮਝੌਤੇ ‘ਤੇ ਵਾਪਸ ਜਾਣ ਲਈ ਮਤਭੇਦਾਂ ‘ਤੇ ਵਿਚਾਰ ਵਟਾਂਦਰੇ ਕਰ ਸਕਣ।

 ਇਸਤੋਂ ਇਲਾਵਾ ਪ੍ਰਾਈਸ ਨੇ ਕਿਹਾ ਕਿ ਅਗਲੇ ਹਫ਼ਤੇ ਦੀ ਗੱਲਬਾਤ ਕਾਰਜਕਾਰੀ ਸਮੂਹਾਂ ਦੇ ਆਲੇ ਦੁਆਲੇ ਕੇਂਦਰਤ ਹੋਵੇਗੀ ਜੋ ਯੂਰਪੀਅਨ ਯੂਨੀਅਨ ਨੇ ਈਰਾਨ ਤੇ ਸਮਝੌਤੇ ‘ਚ ਸ਼ਾਮਲ ਹੋਰ ਦੇਸ਼ਾਂ ਨਾਲ ਬਣਾਈ ਹੈ। ਇਰਾਨ ਵਾਂਗ ਅਮਰੀਕਾ ਨੇ ਵੀ ਕਿਹਾ ਹੈ ਕਿ ਇਰਾਨ ਨਾਲ ਤੁਰੰਤ ਸਿੱਧੇ ਗੱਲਬਾਤ ਦੀ ਕੋਈ ਉਮੀਦ ਨਹੀਂ ਹੈ। ਹਾਲਾਂਕਿ, ਪ੍ਰਾਈਸ ਨੇ ਕਿਹਾ ਕਿ ਅਮਰੀਕਾ ਇਸ ਵਿਚਾਰ ਲਈ ਤਿਆਰ ਹੈ। ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੇ ਵੀ ਜ਼ੋਰ ਦੇ ਕੇ ਕਿਹਾ ਕਿ ਈਰਾਨ ਤੇ ਅਮਰੀਕੀ ਅਧਿਕਾਰੀਆਂ ਵਿਚਾਲੇ ਕੋਈ ਬੈਠਕ ਤੈਅ ਨਹੀਂ ਹੋਈ ਸੀ।

 ਦੱਸਣਯੋਗ ਹੈ ਕਿ ਸਮਝੌਤੇ ‘ਤੇ ਅਮਰੀਕਾ ਦੀ ਵਾਪਸੀ ਗੁੰਝਲਦਾਰ ਹੋਵੇਗੀ ਕਿਉਂਕਿ ਈਰਾਨ ਸਮਝੌਤੇ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਦਾ ਰਿਹਾ। ਇਹ ਮੰਨਿਆ ਜਾਂਦਾ ਹੈ ਕਿ ਈਰਾਨ ਦਾ ਕਦਮ ਸਮਝੌਤੇ ‘ਚ ਸ਼ਾਮਲ ਦੂਜੇ ਦੇਸ਼ਾਂ – ਰੂਸ, ਚੀਨ, ਫਰਾਂਸ, ਜਰਮਨੀ ਤੇ ਬ੍ਰਿਟੇਨ ਉੱਤੇ ਦਬਾਅ ਪਾਉਣ ਲਈ ਹੈ। ਈਰਾਨ ਨੇ ਕਿਹਾ ਹੈ ਕਿ ਸਮਝੌਤੇ ਦੀ ਪਾਲਣਾ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਮਰੀਕਾ ਪਾਬੰਦੀਆਂ ਹਟਾ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੇ।

- Advertisement -

TAGGED: ,
Share this Article
Leave a comment